ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵਲੋਂ ਉਦਯੋਗਿਕ ਵਿਕਾਸ ਲਈ ਲਏ ਗਏ ਫੈਸਲਿਆਂ ਦੀ ਵੱਡੇ ਉਦਯੋਗਪਤੀਆਂ ਨੇ ਸ਼ਲਾਘਾ ਕੀਤੀ ਹੈ। ਸੀ.ਸੀ.ਯੂ. ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰ ਰਹੀ ਹੈ, ਜੋ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ।
ਸੀ.ਆਈ.ਆਈ. ਦੇ ਅਮਿਤ ਥਾਪਰ ਅਤੇ ਅਮਿਤ ਜੈਨ ਨੇ ਕਿਹਾ ਕਿ ਹੁਣ ਸਰਕਾਰੀ ਅਧਿਕਾਰੀ ਅਤੇ ਮੰਤਰੀ ਇੱਕ ਫੋਨ ਕਾਲ ‘ਤੇ ਉਪਲਬਧ ਹਨ, ਜਿਸ ਨਾਲ ਉਦਯੋਗ ਖੇਤਰ ਨੂੰ ਫਾਇਦਾ ਹੋ ਰਿਹਾ ਹੈ। ਰਾਹੁਲ ਆਹੂਜਾ, ਨੀਰਜ ਸਤੀਜਾ ਅਤੇ ਪੰਕਜ ਸ਼ਰਮਾ ਨੇ ਵੀ ਉਦਯੋਗਿਕ ਪੱਖੀ ਨੀਤੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹਨਾਂ ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਵਧਾਵਾ ਮਿਲੇਗਾ।