ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਆਤਮਹੱਤਿਆ ਦਾ ਮਾਮਲਾ, ਪੋਸਟਮਾਰਟਮ ਤੇ ਅੰਤਿਮ ਸਸਕਾਰ ਨੂੰ ਲੈ ਬਵਾਲ, ਚੰਡੀਗੜ੍ਹ ਬੰਦ ਕਰਨ ਦੀ ਚਿਤਾਵਨੀ

ਚੰਡੀਗੜ੍ਹ : ਹਰਿਆਣਾ ਸਰਕਾਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਆਤਮਹੱਤਿਆ ਮਾਮਲੇ ਦੇ ਬਾਅਦ ਰੋਹਤਕ ਦੇ ਐਸਪੀ ਨਰੇਂਦਰ ਬਿਜਾਰਣੀਆ ਨੂੰ ਪਦ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸੁਰੇਂਦਰ ਸਿੰਘ ਭੋਰੀਆ ਨੂੰ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਬਿਜਾਰਣੀਆ ਨੂੰ ਕੋਈ ਨਵੀਂ ਪੋਸਟਿੰਗ ਨਹੀਂ ਦਿੱਤੀ ਗਈ।

ਨਾਲ ਹੀ ਵਾਈ. ਪੂਰਨ ਕੁਮਾਰ ਦੀ IAS ਪਤਨੀ ਅਮਨੀਤ ਪੀ. ਕੁਮਾਰ ਨੇ ਮੰਗ ਕੀਤੀ ਹੈ ਕਿ ਡੀ.ਜੀ.ਪੀ. ਸ਼ਤ੍ਰੁਜੀਤ ਕਪੂਰ ਅਤੇ ਐਸਪੀ ਨਰੇਂਦਰ ਬਿਜਾਰਣੀਆ ਨੂੰ ਹਟਾਉਣ ਤੋਂ ਬਾਅਦ ਗ੍ਰਿਫ਼ਤਾਰ ਵੀ ਕੀਤਾ ਜਾਵੇ। ਉਨ੍ਹਾਂ ਦਾ ਦਾਅਵਾ ਹੈ ਕਿ ਪੂਰਨ ਕੁਮਾਰ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਫਸਾਇਆ ਗਿਆ ਸੀ। ਇਸ ਮਾਮਲੇ ਵਿੱਚ ਪੋਸਟਮਾਰਟਮ ਨੂੰ ਲੈ ਕੇ ਵੀ ਪਰਿਵਾਰ ਅਸਹਿਮਤੀ ਜਤਾ ਰਿਹਾ ਹੈ। ਪੰਜਵੇਂ ਦਿਨ ਪੂਰਨ ਕੁਮਾਰ ਦੀ ਲਾਸ਼ ਸੈਕਟਰ-16 ਸਰਕਾਰੀ ਹਸਪਤਾਲ ਤੋਂ PGI ਵਿੱਚ ਭੇਜੀ ਗਈ, ਪਰ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਜਬਰਦਸਤੀ ਕਰਾਰ ਦਿੱਤਾ।

ਸਿਆਸੀ ਤੇ ਸਮਾਜਿਕ ਪ੍ਰਤੀਕਿਰਿਆ

ਕਾਂਗਰਸ ਪਾਰਟੀ ਨੇ ਹਰਿਆਣਾ ਦੇ ਸਾਰੇ ਜ਼ਿਲ੍ਹਾ ਮੁਖਿਆਲਿਆ ’ਤੇ ਧਰਨਾ ਦਿੱਤਾ ਅਤੇ ਘਟਨਾ ਵਿੱਚ ਸ਼ਾਮਿਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਹਿਸਾਰ ਅਤੇ ਰੋਹਤਕ ਵਿੱਚ ਵੀ ਸਮਾਜਿਕ ਸੰਗਠਨਾਂ ਨੇ ਸੜਕਾਂ ’ਤੇ ਪ੍ਰਦਰਸ਼ਨ ਕਰਕੇ ਐਸਪੀ ਦੇ ਘਰ ਦਾ ਘੇਰਾਓ ਕੀਤਾ।

ਚੰਡੀਗੜ੍ਹ ਬੰਦ ਕਰਨ ਨੂੰ ਲੈ ਕਿ ਚਿਤਾਵਨੀ

ਇਸ ਦੌਰਾਨ ਇਨਸਾਫ਼ ਦੀ ਮੰਗ ਕਰ ਰਹੇ ਪਰਿਵਾਰ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਇਨਸਾਫ਼ ਨਾ ਮਿਕਿਆ ਤਾਂ ਰੋਸ ਵਜੋਂ ਆਉਣ ਵਾਲੇ ਦਿਨਾਂ ‘ਚ ਚੰਡੀਗੜ੍ਹ ਨੂੰ ਮੁਕੰਮਲ ਤੌਰ ‘ਤੇ ਬੰਦ ਕਰਕੇ ਧਰਨਾ ਦਿੱਤਾ ਜਾਵੇਗਾ ।

ਸਰਕਾਰੀ ਮੀਟਿੰਗਾਂ ਅਤੇ ਅਗਲੇ ਕਦਮ

ਪੋਸਟਮਾਰਟਮ ਤੋਂ ਬਾਅਦ ਸਰਕਾਰ DGP ਸ਼ਤ੍ਰੁਜੀਤ ਕਪੂਰ ‘ਤੇ ਕਾਰਵਾਈ ਕਰਨ ਲਈ ਤਿਆਰ ਹੈ। ਮੁਲਾਂਕਣ ਦੇ ਅਨੁਸਾਰ IAS ਅਧਿਕਾਰੀ ਓਪੀ ਸਿੰਘ, ਆਲੋਕ ਮਿੱਤਲ ਅਤੇ ਅਰਸ਼ਿੰਦਰ ਸਿੰਘ ਚਾਵਲਾ DGP ਦੀ ਦੌੜ ਵਿੱਚ ਹੋ ਸਕਦੇ ਹਨ। ਚੀਫ ਪ੍ਰਿੰਸੀਪਲ ਸੈਕਰੇਟਰੀ ਰਾਜੇਸ਼ ਖੁੱਲਰ ਨੇ ਵੀ ਹਰਿਆਣਾ ADGP ਦੇ ਨਿਵਾਸ ਤੇ ਪਰਿਵਾਰ ਨਾਲ ਮੁਲਾਕਾਤ ਕਰਕੇ ਮਦਦ ਅਤੇ ਸਹਿਯੋਗ ਦਿੱਤਾ।

ਮੰਤਰੀਆਂ ਦਾ ਸਨਮਾਨ ਅਤੇ ਸ਼੍ਰਧਾਂਜਲੀ

ਮੰਤਰੀ ਅਨਿਲ ਵਿਜ਼ ਨੇ ਵੀ ਪੂਰਨ ਕੁਮਾਰ ਨੂੰ ਸ਼੍ਧਾਂਜਲੀ ਦਿੱਤੀ। ਉਨ੍ਹਾਂ ਦਾ ਨਾਮ ਪੂਰਨ ਕੁਮਾਰ ਦੇ ਸੂਸਾਈਡ ਨੋਟ ਵਿੱਚ ਵੀ ਲਿਖਿਆ ਸੀ, ਜਿਸ ਵਿਚ ਵਿਜ਼ ਦੀ ਚੇਅਰਮੈਨਸ਼ਿਪ ਵਿੱਚ 2023 ਵਿੱਚ ਹੋਈ ਮੀਟਿੰਗ ਦਾ ਜ਼ਿਕਰ ਹੈ ।

SIT ਦਾ ਗਠਨ ਤੇ ਕਮੇਟੀ

ਕੱਲ ਚੰਡੀਗੜ੍ਹ ਵਿੱਚ ਇਸ ਮੁੱਦੇ ਨੂੰ ਲੈਕੇ ‘SIT’ ਦਾ ਵੀ ਗਠਨ ਕੀਤਾ ਗਿਆ ਸੀ ਅਤੇ ਨਾਲ ਹੀ ਪੂਰਨ ਕੁਮਾਰ ਦੇ ਪਰਿਵਾਰ ਤੇ ਐੱਸ ਸੀ ਭਾਈਚਾਰੇ ਨੇ ਮਿਲਕੇ ਵੀ ਇਕ 31 ਮੈਂਬਰੀ ਕਮੇਟੀ ਬਣਾਈ ਹੈ, ਜੋ ਕਾਨੂੰਨੀ ਲੜਾਈ ਲੜੇਗੀ ਤੇ ਮੀਡੀਆ ਦੇ ਸਾਹਮਣੇ ਆਕੇ ਆਪਣੀਆਂ ਮੰਗਾ ਰੱਖੇਗੀ।

ਛੋਟਾ ਵੇਰਵਾ:

7 ਅਕਤੂਬਰ: IG ਵਾਈ. ਪੂਰਨ ਕੁਮਾਰ ਨੇ ਚੰਡੀਗੜ੍ਹ ਵਿੱਚ ਆਪਣੀ ਕੋਠੀ ‘ਤੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ

8 ਅਕਤੂਬਰ: IG ਦੀ IAS ਪਤਨੀ ਅਮਨੀਤ ਪੀ. ਕੁਮਾਰ ਜਾਪਾਨ ਦੌਰੇ ਤੋਂ ਵਾਪਸ ਆਈਆਂ। ਉਨ੍ਹਾਂ ਨੇ ਪੋਸਟਮਾਰਟਮ ਤੋਂ ਇਨਕਾਰ ਕਰਦਿਆਂ ਪੁਲਿਸ ਨੂੰ ਸ਼ਿਕਾਇਤ ਦਿੱਤੀ

9 ਅਕਤੂਬਰ: ਚੰਡੀਗੜ੍ਹ ਦੇ ਸੈਕਟਰ 11 ਥਾਣੇ ਵਿੱਚ ਹਰਿਆਣਾ ਦੇ ਚੀਫ ਸੈਕਰੇਟਰੀ ਅਨੁਰਾਗ ਰਸਤੋਗੀ, DGP ਸ਼ਤ੍ਰੁਜੀਤ ਕਪੂਰ ਸਮੇਤ 15 ਲੋਕਾਂ ਖਿਲਾਫ਼ FIR ਦਰਜ ਕੀਤੀ ਗਈ

10 ਅਕਤੂਬਰ: ਚੰਡੀਗੜ੍ਹ ਪੁਲਿਸ ਨੇ ਜਾਂਚ ਲਈ IG ਪੁਸ਼ਪੇੰਦਰ ਕੁਮਾਰ ਦੀ ਅਗਵਾਈ ਵਿੱਚ 6 ਮੈਂਬਰਾਂ ਦੀ SIT ਬਣਾਈ

By Balwinder Singh

Leave a Reply

Your email address will not be published. Required fields are marked *