1984 ਤੋਂ ਬਾਅਦ, ਕੀ ਇਹ ਇਕ ਹੋਰ ਵੱਡਾ ਪੰਥ ਵਿਰੋਧੀ ਕਦਮ ਨਹੀਂ?
ਨੈਸ਼ਨਲ ਟਾਈਮਜ਼ ਬਿਊਰੋ :- ਸਿੱਖ ਇਤਿਹਾਸ ਵਿੱਚ 7 ਮਾਰਚ 2025 ਨੂੰ ਇੱਕ ਗੰਭੀਰ ਮੋੜ ਦੇ ਤੌਰ ‘ਤੇ ਯਾਦ ਕੀਤਾ ਜਾਵੇਗਾ, ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਚਾਨਕ ਅਹੁਦੇ ਤੋਂ ਹਟਾਇਆ ਗਿਆ। ਇਹ ਘਟਨਾ ਸਿੱਖ ਪੰਥ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ ਅਤੇ ਅਕਾਲੀ ਦਲ ਦੀ ਪੰਥਕ ਪਹਚਾਣ ਤੇ ਕਈ ਸਵਾਲ ਖੜੇ ਕਰ ਰਹੀ ਹੈ।
ਅਕਾਲੀ ਦਲ ਦੀ ਪੰਥਕ ਪਹਚਾਣ ‘ਤੇ ਸਵਾਲ
ਅਕਾਲੀ ਦਲ ਹਮੇਸ਼ਾ ਆਪਣੇ ਆਪ ਨੂੰ ਪੰਥਕ ਪਾਰਟੀ ਵਜੋਂ ਪੇਸ਼ ਕਰਦੀ ਆਈ ਹੈ, ਜਿਸਦਾ ਮਕਸਦ ਸਿੱਖ ਪੰਥ ਦੇ ਹਿਤਾਂ ਦੀ ਰੱਖਿਆ ਕਰਨਾ ਹੈ। ਪਰ ਹਾਲੀਆ ਘਟਨਾਵਾਂ, ਜਿਵੇਂ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਸਵਾਲਾਂ ਵਿੱਚ ਘਿਰੀ ਹੋਈ ਸੀ, ਜਿਸ ਵਿੱਚ ਅਕਾਲੀ ਦਲ ਦੀ ਭੂਮਿਕਾ ‘ਤੇ ਸਵਾਲ ਉਠੇ ਸਨ ਤੇ ਇਸਦੀ ਪਹਚਾਣ ਨੂੰ ਚੁਣੌਤੀ ਦੇ ਰਹੀਆਂ ਸਨ। ਇਸ ਤੋਂ ਪਹਿਲਾਂ ਵੀ, ਪਾਰਟੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਮਾਫ਼ੀਆਂ ਮੰਗੀਆਂ ਹਨ ਅਤੇ ਤਨਖਾਹੀਆ ਕਰਾਰ ਦਿੱਤੇ ਗਏ ਸਨ।
1984 ਦੇ ਘਟਨਾਕ੍ਰਮ ਵਿੱਚ ਭੂਮਿਕਾ
1984 ਦੇ ਸਾਕਿਆਂ ਵਿੱਚ, ਅਕਾਲੀ ਦਲ ਦੀ ਭੂਮਿਕਾ ‘ਤੇ ਵੀ ਸਵਾਲ ਉੱਠੇ ਹਨ। ਇਹ ਸਮਾਂ ਸਿੱਖ ਇਤਿਹਾਸ ਦਾ ਇੱਕ ਸੰਵੇਦਨਸ਼ੀਲ ਪੰਨਾ ਹੈ, ਜਿਸ ਵਿੱਚ ਪਾਰਟੀ ਦੀ ਸਥਿਤੀ ਅਤੇ ਕਾਰਵਾਈਆਂ ‘ਤੇ ਵੱਖ-ਵੱਖ ਵਿਚਾਰ ਹਨ। ਇਸ ਦੌਰਾਨ, ਸਿੱਖ ਪੰਥ ਨੂੰ ਵੱਡੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਅਤੇ ਅਕਾਲੀ ਦਲ ਦੀ ਭੂਮਿਕਾ ‘ਤੇ ਅਜੇ ਵੀ ਚਰਚਾ ਜਾਰੀ ਹੈ ਤੇ ਇਸ ਪਾਰਟੀ ਤੇ ਕਈ ਹੋਰ ਇਲਜ਼ਾਮ ਵੀ ਨੇ।
ਹਾਲੀਆ ਘਟਨਾਵਾਂ ਅਤੇ ਜਥੇਦਾਰਾਂ ਨੂੰ ਹਟਾਉਣਾ
ਹਾਲ ਹੀ ਵਿੱਚ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਇਸ ਤੋਂ ਪਹਿਲਾਂ, ਗਿਆਨੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਧਾਮੀ ਨੂੰ ਵੀ ਹਟਾਇਆ ਗਿਆ ਸੀ। ਇਹ ਘਟਨਾਵਾਂ ਸਿੱਖ ਪੰਥ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹਨ ਅਤੇ ਅਕਾਲੀ ਦਲ ਦੀ ਪੰਥਕ ਪਹਚਾਣ ‘ਤੇ ਵੱਡੇ ਸਵਾਲ ਖੜੇ ਕਰ ਰਹੀਆਂ ਹਨ।
ਜਦੋਂ ਅਕਾਲ ਤਖ਼ਤ ਸਾਹਿਬ ਦੇ 5 ਪਿਆਰਿਆਂ ਦੇ ਹੁਕਮ ਨੂੰ ਅਣਡਿੱਠਾ ਕੀਤਾ ਗਿਆ, ਜਥੇਦਾਰ ਵੀ 5 ਪਿਆਰਿਆਂ ਦੇ ਹੁਕਮ ਨਾਲ ਬਣਿਆ ਸੀ, ਫਿਰ ਉਲਟ ਕਾਰਵਾਈ ਕਿਉਂ? ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸੌਚ, ਸਿਧਾਂਤ ਅਤੇ ਆਗੂਤਾ ਦਾ ਕੇਂਦਰ ਹੈ। ਇਥੋਂ ਜੋ ਵੀ ਹੁਕਮ ਹੁੰਦੇ ਹਨ, ਉਹ ਪੰਥ ਵੱਲੋਂ ਪਰਵਾਨ ਕੀਤੇ ਜਾਂਦੇ ਹਨ। ਪਰ ਜਦੋਂ 5 ਪਿਆਰਿਆਂ ਵੱਲੋਂ ਨਿਰਧਾਰਤ ਨਿਯਮਾਂ ਅਤੇ ਮਰਯਾਦਾ ਦੀ ਉਲੰਘਣਾ ਹੋਵੇ, ਤਾਂ ਕੀ ਇਹ ਸਿੱਖ ਇਤਿਹਾਸ ਦਾ ਕਾਲਾ ਦਿਨ ਨਹੀਂ?
1984 ਦੇ ਸਾਕਿਆਂ ਵਿੱਚ, ਜਦੋਂ ਸਿੱਖ ਪੰਥ ਉੱਤੇ ਹਮਲਾ ਹੋਇਆ, ਅਕਾਲੀ ਦਲ ਦੀ ਭੂਮਿਕਾ ਤਤਕਾਲੀ ਹਾਲਾਤਾਂ ਵਿੱਚ ਘਿਰੀ ਰਹੀ।
ਕੀ ਇਹ ਸਿੱਖ ਇਤਿਹਾਸ ਦਾ ਕਾਲਾ ਦਿਨ ਹੈ?
ਜਦੋਂ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦੀ ਉਲੰਘਣਾ ਹੁੰਦੀ ਹੈ, ਜਦੋਂ 5 ਪਿਆਰਿਆਂ ਦੇ ਹੁਕਮਾਂ ਨੂੰ ਨਾ ਮੰਨਿਆ ਜਾਂਦਾ, ਜਦੋਂ ਜਥੇਦਾਰ ਨੂੰ ਬੇਵਜ੍ਹਾ ਹਟਾਇਆ ਜਾਂਦਾ ਹੈ – ਤਾਂ ਇਹ ਪੰਥ ਵਿਰੋਧੀ ਕਦਮ ਨਹੀਂ? ਅਕਾਲੀ ਦਲ ਜੇਕਰ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਤਾਂ ਇਹਨਾਂ ਸਭ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਨਹੀਂ ਤਾਂ, ਇਹ ਸਿੱਖ ਇਤਿਹਾਸ ਦੇ ਅਜਿਹੇ ਦਿਨਾਂ ਵਿੱਚ ਸ਼ਾਮਲ ਹੋ ਜਾਵੇਗਾ, ਜਿੱਥੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਵਿਅਕਤੀਗਤ ਹਿਤਾਂ ਨੂੰ ਤਰਜੀਹ ਦਿੱਤੀ ਗਈ।
