ਡੇਰਾਬਸੀ ‘ਚ ਜੋਤੀਬਾ ਰਾਓ ਫੂਲੇ ਅਤੇ ਡਾ. ਅੰਬੇਦਕਰ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਡੇਰਾਬਸੀ, 21 ਅਪ੍ਰੈਲ (ਗੁਰਪ੍ਰੀਤ ਸਿੰਘ) : ਬਹੁਜਨ ਸਮਾਜ ਪਾਰਟੀ ਹਲਕਾ ਡੇਰਾਬਸੀ ਵੱਲੋਂ ਜੋਤੀਬਾ ਰਾਓ ਫੂਲੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਹਲਕਾ ਪ੍ਰਧਾਨ ਚਰਨਜੀਤ ਸਿੰਘ ਦੇਵੀ ਨਗਰ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਕਈ ਪਿੰਡਾਂ ਵਿੱਚ ਵੱਖ-ਵੱਖ ਕਾਰਜਕ੍ਰਮ ਕਰਵਾਏ ਗਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਪੜ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਦਾ ਨੂੰ ਪੂਰਾ ਕਰਨਾ ਹੈ ਤਾਂ ਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਜਦੋਂ ਤੱਕ ਦੇਸ਼ ਵਿੱਚ ਦਲਿਤ ਭਾਈਚਾਰੇ ਦੀ ਸਰਕਾਰ ਨਹੀਂ ਬਣਦੀ ਉਦੋਂ ਤੱਕ ਸੁਧਾਰ ਨਹੀਂ ਹੋ ਸਕਦਾ। ਇਸ ਲਈ ਅਸੀਂ ਸੂਬੇ ਦੀਆਂ 2027 ਦੀਆਂ ਚੋਣਾਂ ਦੀ ਤਿਆਰੀਆਂ ਵੀ ਕਰ ਰਹੇ ਹਾਂ ਤੇ ਲੋਕਾਂ ਨੂੰ ਜਗਾ ਵੀ ਰਹੇ ਹਾਂ। ਤੁਸੀਂ ਬਦਲਾਓ ਵਾਲੀ ਸਰਕਾਰ ਵੀ ਦੇਖ ਲਈ ਅਤੇ ਦੂਜਿਆਂ ਸਰਕਾਰਾਂ ਵੀ ਦੇਖਦੀਆਂ ਕੋਈ ਵੀ ਤੁਹਾਡੇ ਪੱਖੀ ਗੱਲ ਨਹੀਂ ਕਰਦੀ। ਇਹ ਸਰਕਾਰਾਂ ਸਰਮਾਏਦਾਰਾਂ ਦਾ ਪੱਖ ਪੂਰਦੀਆਂ ਹਨ।

ਮਾਸਟਰ ਸੁਰਿੰਦਰ ਸਿੰਘ ਜਿਲਾ ਕੋਆਰਡੀਨੇਟਰ ਮੋਹਾਲੀ ਨੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਪ੍ਰਧਾਨ ਚਰਨਜੀਤ ਸਿੰਘ ਦੇਵੀ ਨਗਰ ਨੇ ਬਾਬਾ ਸਾਹਿਬ ਦੇ ਸਲੋਗਨ ਪੜੋ ਜੁੜੇ ਸੰਘਰਸ਼ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਬਨਾਰਸੀ ਦਾ ਲੈਕਚਰਾਰ ਸਤਵਿੰਦਰ ਸਿੰਘ ਜਰਨੈਲ ਸਿੰਘ ਮਲਕਪੁਰ ਐਕਸ ਸਰਵਿਸ ਵੈਲਫੇਅਰ ਦੇ ਪ੍ਰਧਾਨ ਗੁਰਮੀਤ ਸਿੰਘ ਜੋਲੀ ਸਹਾਬੂਦੀਨ ਖਾਨ ਸੁੱਖਾ ਸਿੰਘ ਜਸਤਨਾ ਦੇਸ਼ਰਾਜ ਦਪਰ ਨੇ ਵੀ ਇਸ ਸਮਾਗਮ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਮਲਕੀਤ ਸਿੰਘ ਖੇੜੀ ਜੱਟਾਂ, ਰਾਜਕੁਮਾਰ ਝਰਮੜੀ, ਪਲਵਿੰਦਰ ਸਿੰਘ ਬਡਾਣਾ ,ਕੁਲਵੀਰ ਸਿੰਘ ਮੀਰਪੁਰਾ, ਗੁਰਦੇਵ ਸਿੰਘ, ਪਰਾਦਪੁਰ ਹਰਪ੍ਰੀਤ ਸਿੰਘ, ਸੁੰਡਰਾ ਮਾਸਟਰ ਸ਼ੇਰ ਸਿੰਘ, ਜੀਵਨ ਸਿੰਘ ਸਹੋਤਾ, ਜਸਵੰਤ ਸਿੰਘ ਜੋਲੀ, ਸੱਜਣ ਸਿੰਘ ਦੰਦਰਾਾਲਾ, ਸੋਮਨਾਥ ਮੀਆਂਪੁਰ, ਤੋਂ ਇਲਾਵਾ ਪਾਰਟੀ ਦੇ ਬਹੁਤ ਸਾਰੇ ਆਗੂ ਤੇ ਵਰਕਰ ਹਾਜ਼ਰ ਸਨ

By Gurpreet Singh

Leave a Reply

Your email address will not be published. Required fields are marked *