ਮੁੜ ਗੋਲੀਆਂ ਦੇ ਨਾਲ ਦਹਿਲਿਆ ਕਪਿਲ ਸ਼ਰਮਾ ਦਾ ਕੈਨੇਡਾ ਵਾਲਾ ਕੈਫੇ, ਤੀਜੀ ਵਾਰ ਹੋਈ ਫਾਇਰਿੰਗ

ਰਾਜੀਵ ਸ਼ਰਮਾ :- ਕਪਿਲ ਸ਼ਰਮਾ ਦਾ ਕੈਫੇ ਜਿਸ ਤੋਂ ਓਪਨ ਹੋਇਆ ਹੈ ਸੁਰਖੀਆਂ ‘ਚ ਬਣਿਆ ਹੋਇਆ ਹੈ। ਪਰ ਸੁਰਖੀਆਂ ਚ ਰਹਿਣ ਦੀ ਵਜ੍ਹਾ ਬਹੁਤ ਹੀ ਖੌਫਨਾਕ ਹੈ, ਕਿਉਂਕਿ ਬੈਕ ਟੂ ਬੈਕ ਇਸ ਕੈਫੇ ਉੱਤੇ ਫਾਇਰਿੰਗ ਹੋ ਰਹੀ ਹੈ। ਜੀ ਹਾਂ ਕਪਿਲ ਸ਼ਰਮਾ ਦੇ “ਕੈਪਸ ਕੈਫੇ” ‘ਤੇ ਇੱਕ ਵਾਰ ਫਿਰ ਗੋਲੀਆਂ ਚਲਾਈਆਂ ਗਈਆਂ ਹਨ। ਇਹ ਤੀਜੀ ਵਾਰ ਹੈ ਜਦੋਂ ਕਾਮੇਡੀਅਨ ਦੇ ਕੈਨੇਡਾ ਵਿਖੇ ਸਥਿਤ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ (ਨੇਪਾਲੀ) ਨੇ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸਨੋਈ ਗੈਂਗ ਨੇ ਹੀ ਕਪਿਲ ਦੇ ਕੈਫੇ ‘ਤੇ ਦੋ ਵਾਰ ਫਾਇਰਿੰਗ ਕਰਵਾਈ ਸੀ।

ਬਿਸਨੋਈ ਗੈਂਗ ਨੇ ਇਨ੍ਹਾਂ ਨੂੰ ਵੀ ਧਮਕੀ ਦਿੱਤੀ ਹੈ


ਫਾਇਰਿੰਗ ਤੋਂ ਬਾਅਦ ਲਾਰੈਂਸ ਗੈਂਗ ਨੇ ਲਿਖਿਆ, “ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਜੋ ਕੈਪਸ ਕੈਫੇ ‘ਚ ਤਿੰਨ ਵਾਰ ਫਾਇਰਿੰਗ ਹੋਈ ਹੈ, ਉਸ ਦੀ ਜ਼ਿੰਮੇਵਾਰੀ ਮੈਂ, ਕੁਲਵੀਰ ਸਿੱਧੂ ਅਤੇ ਗੋਲਡੀ ਢਿੱਲੋਂ ਲੈਂਦੇ ਹਾਂ। ਸਾਡੀ ਆਮ ਜਨਤਾ ਨਾਲ ਕੋਈ ਦੁਸ਼ਮਨੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਝਗੜਾ ਹੈ, ਉਹ ਸਾਡੇ ਤੋਂ ਦੂਰ ਰਹਿਣ। ਜੋ ਲੋਕ ਗੈਰਕਾਨੂੰਨੀ ਕੰਮ ਕਰਦੇ ਹਨ, ਲੋਕਾਂ ਤੋਂ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ, ਉਹ ਵੀ ਤਿਆਰ ਰਹਿਣ। ਜੋ ਵੀ ਬਾਲੀਵੁੱਡ ‘ਚ ਧਰਮ ਦੇ ਖ਼ਿਲਾਫ ਬੋਲਦੇ ਹਨ, ਉਹ ਵੀ ਤਿਆਰ ਰਹਿਣ। ਗੋਲੀ ਕਿਸੇ ਵੀ ਪਾਸੇ ਤੋਂ ਆ ਸਕਦੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।”

ਤਿੰਨ ਰਾਊਂਡ ਫਾਇਰਿੰਗ

ਕੈਫੇ ‘ਤੇ ਘੱਟੋ-ਘੱਟ ਤਿੰਨ ਰਾਊਂਡ ਗੋਲੀਆਂ ਚਲਾਈਆਂ ਗਈਆਂ ਹਨ। ਹਾਲਾਂਕਿ ਸੁੱਖਤ ਖਬਰ ਇਹ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਗੋਲੀ ਚੱਲਣ ਤੋਂ ਕੁਝ ਪਲ ਬਾਅਦ ਦਾ ਦ੍ਰਿਸ਼ ਦਿਖਾਇਆ ਗਿਆ ਹੈ।


ਕਪਿਲ ਦਾ ਕੈਫੇ ਸਰਰੇ ‘ਚ ਸਥਿਤ ਹੈ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰਰੇ ‘ਚ ਕਪਿਲ ਦਾ ਇਹ ਕੈਫੇ ਹੈ। ਇਹ ਕਪਿਲ ਦਾ ਪਹਿਲਾ ਕੈਫੇ ਹੈ ਜਿਸ ਰਾਹੀਂ ਉਨ੍ਹਾਂ ਨੇ ਰੈਸਟੋਰੈਂਟ ਇੰਡਸਟਰੀ ਵਿੱਚ ਕਦਮ ਰੱਖਿਆ ਹੈ। ਦੱਸ ਦੇਈਏ ਕਿ ਜਦੋਂ ਕਪਿਲ ਨੇ ਆਪਣੇ ਕੈਫੇ ਦੀ ਓਪਨਿੰਗ ਦਾ ਐਲਾਨ ਕੀਤਾ ਸੀ, ਤਦੋਂ ਕਈ ਸੈਲੀਬ੍ਰਿਟੀਆਂ ਨੇ ਉਸਨੂੰ ਵਧਾਈ ਦਿੱਤੀ ਸੀ। ਲੋਕ ਵੀ ਉੱਥੇ ਜਾ ਕੇ ਕੈਫੇ ਦੀਆਂ ਵਾਹਵਾਹੀਆਂ ਕਰ ਰਹੇ ਸਨ।

ਹੁਣ ਤੱਕ ਤਿੰਨ ਵਾਰ ਹੋ ਚੁੱਕੇ ਹਮਲੇ

ਕਪਿਲ ਦੇ ਕੈਫੇ ‘ਤੇ ਪਹਿਲੀ ਫਾਇਰਿੰਗ 10 ਜੁਲਾਈ ਨੂੰ ਹੋਈ ਸੀ – ਇਸ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲੱਡੀ (BKI ਅੱਤਵਾਦੀ, ਜੋ NIA ਦਾ ਮੋਸਟ ਵਾਂਟਡ ਲਿਸਟ ‘ਚ ਸ਼ਾਮਲ ਹੈ) ਨੇ ਲਈ ਸੀ।
ਦੂਜੀ ਵਾਰ ਫਾਇਰਿੰਗ 7 ਅਗਸਤ ਨੂੰ ਹੋਈ – ਇਸ ਤੋਂ ਬਾਅਦ ਲਾਰੈਂਸ ਗੈਂਗ ਨਾਲ ਜੁੜੇ ਹਰੀ ਬਾਕਸਰ ਦਾ ਆਡੀਓ ਸਾਹਮਣੇ ਆਇਆ ਸੀ, ਜਿਸ ‘ਚ ਉਸਨੇ ਸਲਮਾਨ ਖਾਨ ਨੂੰ ਸ਼ੋਅ ‘ਚ ਬੁਲਾਉਣ ‘ਤੇ ਨਾਰਾਜ਼ਗੀ ਜਤਾਈ ਸੀ।
ਤੀਜੀ ਫਾਇਰਿੰਗ 16 ਅਕਤੂਬਰ ਨੂੰ ਹੋਈ – ਇਸ ਵਾਰ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ।

By Rajeev Sharma

Leave a Reply

Your email address will not be published. Required fields are marked *