Uttrakhand – ਮਾਣਾ ਨੇੜੇ ਹਿਮਸਖਲਨ: ਚਮੋਲੀ ‘ਚ 57 ਮਜ਼ਦੂਰ ਫੱਸੇ, ਬਚਾਅ ਕਾਰਜ ਜਾਰੀ!

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਮਾਣਾ ਪਿੰਡ ਦੇ ਨੇੜੇ ਹੋਏ ਹਿਮਸਖਲਨ ਕਾਰਨ 57 ਮਜ਼ਦੂਰ ਫੱਸ ਗਏ ਹਨ। ਇਹ ਮਜ਼ਦੂਰ ਸੀਮਾ ਸੜਕ ਸੰਗਠਨ (ਬੀਆਰਓ) ਦੀ ਇਕ ਪਰਿਯੋਜਨਾ ਸਥਲ ਤੇ ਕੰਮ ਕਰ ਰਹੇ ਸਨ। ਹਿਮਸਖਲਨ ਦੀ ਇਹ ਘਟਨਾ ਬਦਰੀਨਾਥ ਧਾਮ ਦੇ ਨੇੜੇ ਵਾਪਰੀ। ਬਚਾਅ ਕਾਰਜ ਲਈ ਪ੍ਰਤੀਕਰਿਆ ਬਲ (ਐਸ.ਡੀ.ਆਰ.ਐਫ) ਦੀ ਟੀਮ ਜੋਸ਼ੀਮਠ ਤੋਂ ਰਵਾਨਾ ਹੋ ਚੁੱਕੀ ਹੈ, ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 10 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਗੜ੍ਹਵਾਲ 9 ਬ੍ਰਿਗੇਡ, ਬੀਆਰਓ, ਫ਼ੌਜ ਅਤੇ ਆਈਟੀਬੀਪੀ ਦੀਆਂ ਟੀਮਾਂ ਇਸ ਮੁਹਿੰਮ ਵਿਚ ਸ਼ਾਮਲ ਹਨ।

ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾਰੀ ਨੇ ਦੱਸਿਆ ਕਿ ਹਿਵਾਲੀ ਮੌਸਮ ਕਰਕੇ ਹੇਲੀਕਾਪਟਰ ਸੇਵਾਵਾਂ ਉਪਲਬਧ ਨਹੀਂ ਹੋ ਸਕਦੀਆਂ, ਨਾਲ ਹੀ, ਮਜ਼ਦੂਰਾਂ ਕੋਲ ਕੋਈ ਸੈਟੇਲਾਈਟ ਫ਼ੋਨ ਜਾਂ ਹੋਰ ਸੰਚਾਰ ਮਾਧਿਅਮ ਵੀ ਨਹੀਂ ਹਨ, ਜਿਸ ਨਾਲ ਉਹ ਸੰਪਰਕ ਕਰ ਸਕਣ।ਇਸ ਹਾਦਸੇ ਉੱਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਰਾਹਤ ਅਤੇ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਭਗਵਾਨ ਅੱਗੇ ਮਜ਼ਦੂਰਾਂ ਦੀ ਸੁਰੱਖਿਆ ਲਈ ਅਰਦਾਸ ਵੀ ਕੀਤੀ।

ਇਸੇ ਦੌਰਾਨ, ਰਾਜ ਆਪਦਾ ਪ੍ਰਬੰਧਨ ਅਥਾਰਟੀ ਨੇ ਭਾਰੀ ਬਰਫ਼ਬਾਰੀ ਨੂੰ ਲੈ ਕੇ ਇੱਕ ਚੇਤਾਵਨੀ ਜਾਰੀ ਕੀਤੀ ਹੈ, ਜਿਸ ਮੁਤਾਬਕ ਉੱਤਰਕਾਸ਼ੀ, ਚਮੋਲੀ, ਰੁਦ੍ਰਪ੍ਰਯਾਗ, ਟਿਹਰੀ ਗੜ੍ਹਵਾਲ, ਦਿਹਰਾਦੂਨ, ਪਿਥੌਰਾਗੜ੍ਹ ਤੇ ਬਾਗੇਸ਼ਵਰ ਵਿੱਚ ਤੇਜ ਮੀਂਹ ਪੈਣ ਦੀ ਸੰਭਾਵਨਾ ਹੈ। 3,200 ਮੀਟਰ ਉੱਚਾਈ ਵਾਲੇ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਹੋ ਸਕਦੀ ਹੈ, ਜਦਕਿ 3,500 ਮੀਟਰ ਜਾਂ ਉਸ ਤੋਂ ਉੱਚੇ ਖੇਤਰਾਂ ਵਿੱਚ ਬਹੁਤ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਐਸਡੀਆਰਐਫ ਨੇ ਕਿਹਾ ਕਿ ਉੱਚਾਈ ਵਾਲੇ ਇਲਾਕਿਆਂ ਵਿੱਚ ਤੈਨਾਤ ਬਚਾਅ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ ਤੁਰੰਤ ਕਾਰਵਾਈ ਕੀਤੀ ਜਾ ਸਕੇ।

By Gurpreet Singh

Leave a Reply

Your email address will not be published. Required fields are marked *