ਤਾਜ਼ਾ ਖ਼ਬਰ: ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨਮਾਜਰਾ ਪੁਲਿਸ ਹਿਰਾਸਤ ਤੋਂ ਫ਼ਰਾਰ

ਨੈਸ਼ਨਲ ਟਾਈਮਜ਼ ਬਿਊਰੋ :- ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ, ਸਵੇਰੇ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪੁਲਿਸ ਹਿਰਾਸਤ ਤੋਂ ਡਰਾਮਾਈਂ ਢੰਗ ਨਾਲ ਫ਼ਰਾਰ ਹੋ ਗਏ। ਗ੍ਰਿਫ਼ਤਾਰੀ ਤੋਂ ਬਾਅਦ ਸਥਾਨਕ ਥਾਣੇ ਲਿਜਾਂਦੇ ਸਮੇਂ ਵਿਧਾਇਕ ਅਤੇ ਉਸਦੇ ਸਾਥੀਆਂ ਨੇ ਪੁਲਿਸ ’ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਇੱਕ ਪੁਲਿਸਕਰਮੀ ਜ਼ਖ਼ਮੀ ਹੋ ਗਿਆ।

ਪੁਲਿਸ ’ਤੇ ਫਾਇਰਿੰਗ ਕਰਕੇ ਭੱਜੇ

ਫਾਇਰਿੰਗ ਤੋਂ ਬਾਅਦ ਵਿਧਾਇਕ ਨੇ ਪੁਲਿਸਕਰਮੀ ਉੱਤੇ ਗੱਡੀ ਚੜ੍ਹਾ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਦੋ ਗੱਡੀਆਂ – ਸਕਾਰਪਿਓ ਅਤੇ ਫਾਰਚੂਨਰ – ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਫਾਰਚੂਨਰ ਨੂੰ ਕਾਬੂ ਕਰ ਲਿਆ ਹੈ, ਜਦਕਿ ਵਿਧਾਇਕ ਸਕਾਰਪਿਓ ਸਮੇਤ ਅਜੇ ਵੀ ਫ਼ਰਾਰ ਹੈ।

ਪੁਲਿਸ ਦੀ ਕਾਰਵਾਈ ਜਾਰੀ

ਪੁਲਿਸ ਨੇ ਖੇਤਰ ਵਿੱਚ ਨਾਕਾਬੰਦੀ ਕਰਕੇ ਵਿਧਾਇਕ ਅਤੇ ਉਸਦੇ ਸਾਥੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਘਟਨਾ ਦੌਰਾਨ ਇੱਕ ਪੁਲਿਸਕਰਮੀ ਜ਼ਖ਼ਮੀ ਹੋਇਆ ਹੈ।

ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਆਈ ਹੈ…..

By Gurpreet Singh

Leave a Reply

Your email address will not be published. Required fields are marked *