ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, 15, 16,17 ਤੇ 18 ਦੀ ਚਿਤਾਵਨੀ !

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ’ਚ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਤਾਪਮਾਨ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਅਤੇ ਲੋਕਾਂ ਦੀ ਵੱਡੀ ਮੁਸ਼ਕਿਲ ਪੈਦਾ ਕਰ ਰਿਹਾ ਹੈ। ਭਿਆਨਕ ਧੁੱਪ ਤੇ ਲੂਹ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੇ ਚਪੇਟ ਵਿਚ ਲੈ ਲਿਆ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਹੈ। ਵਿਭਾਗ ਮੁਤਾਬਕ ਹੁਣ ਕੁਝ ਦਿਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਚਿਤਾਵਨੀ ਅਨੁਸਾਰ 15 ਜੂਨ ਤੋਂ 18 ਜੂਨ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।

ਵਿਭਾਗ ਮੁਤਾਬਕ 15 ਜੂਨ ਨੂੰ ਕੁਝ ਜ਼ਿਲ੍ਹਿਆਂ ‘ਚ ਤੂਫਾਨ ਦੇ ਅੰਦਾਜ਼ੇ ਹਨ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 16 ਤਾਰੀਕ ਨੂੰ ਕੋਈ ਖਾਸ ਚੇਤਾਵਨੀ ਨਹੀਂ ਹੈ, ਇੱਥੇ ਮੌਸਮ ਆਮ ਦੀ ਤਰ੍ਹਾਂ ਰਹੇਗਾ। ਇਸ ਤੋਂ ਇਲਾਵਾ 17 ਤੇ 18 ਜੂਨ ਨੂੰ ਜ਼ਿਲ੍ਹਾ ਹੋਸ਼ਿਆਰਪੁਰ, ਜਲੰਧਰ, ਪਠਾਨਕੋਟ ਅਤੇ ਤਰਨਤਾਰਨ ਵਿਚ ਤੇਜ਼ ਤੂਫਾਨ ਦੀ ਚੇਤਾਵਨੀ ਜਾਰੀ ਰਹੇਗੀ। ਵਿਭਾਗ ਨੇ ਤੂਫਾਨ ਦੇ ਸੰਕੇਤ ਦਿੰਦਿਆਂ ਉਪਰੋਕਤ ਜ਼ਿਲ੍ਹਿਆਂ ‘ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *