ਨੈਸ਼ਨਲ ਟਾਈਮਜ਼ ਬਿਊਰੋ :- ਲਿਬਰਲ ਐਮਪੀ , ਫਰਾਂਸਿਸ ਸਕਾਰਪੇਲਗੀਆ ਹਾਊਸ ਆਫ਼ ਕਾਮਨਜ਼ ਦੇ ਨਵੇਂ ਸਪੀਕਰ ਚੁਣੇ ਗਏ ਹਨ I
ਸਕਾਰਪਾਲੇਗੀਆ , ਕਿਊਬੈਕ ਦੀ ਲੈਕ-ਸੇਂਟ-ਲੂਈਸ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹਨ I
ਕੈਨੇਡੀਅਨ ਸੰਵਿਧਾਨ ਅਨੁਸਾਰ, ਫ਼ੈਡਰਲ ਚੋਣਾਂ ਤੋਂ ਬਾਅਦ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਪਹਿਲਾ ਕੰਮ ਸਪੀਕਰ ਦੀ ਚੋਣ ਹੁੰਦਾ ਹੈ। ਇਸ ਕਰਕੇ ਤਕਨੀਕੀ ਤੌਰ ‘ਤੇ ਸਪੀਕਰ ਦੇ ਬਗ਼ੈਰ ਹਾਊਸ ਦੀ ਕਾਰਵਾਈ ਨਹੀਂ ਬਿਠਾਈ ਜਾ ਸਕਦੀ।
ਜਦੋਂ ਇੱਕ ਪਾਰਟੀ ਦੇ ਮੈਂਬਰ ਐਮਪੀ ਨੂੰ ਸਪੀਕਰ ਵਜੋਂ ਚੁਣਿਆ ਜਾਂਦਾ ਹੈ, ਉਹ ਕਿਸੇ ਵੀ ਪਾਰਟੀ ਕਾਕਸ ਵਿੱਚ ਨਹੀਂ ਬੈਠਦੇ ਕਿਉਂਕਿ ਭੂਮਿਕਾ ਨੂੰ ਗੈਰ-ਪੱਖਪਾਤੀ ਮੰਨਿਆ ਜਾਂਦਾ ਹੈ।
ਇਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਊਸ ਆਫ ਕਾਮਨਜ਼ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ I
ਸਕਾਰਪਾਲੇਗੀਆ ਨੇ ਕਿਊਬੈਕ ਤੋਂ ਲਿਬਰਲ ਐਮਪੀ ਗਰੈਗ ਫ਼ਰਗਸ ਨੂੰ ਹਰਾਇਆ I
ਐਤਵਾਰ ਸ਼ਾਮ ਨੂੰ, ਇਸ ਅਹੁਦੇ ਲਈ ਅਧਿਕਾਰਤ ਤੌਰ ‘ਤੇ ਅੱਠ ਉਮੀਦਵਾਰ ਸਨ, ਪਰ ਸੋਮਵਾਰ ਨੂੰ ਸਦਨ ਵਿੱਚ ਕਾਰਵਾਈ ਸ਼ੁਰੂ ਹੋਣ ‘ਤੇ, ਕੰਜ਼ਰਵੇਟਿਵ ਐਮਪੀ ਕ੍ਰਿਸ ਡੀ’ਐਂਟਰਮੋਂਟ ਅਤੇ ਓਨਟੇਰੀਓ ਤੋਂ ਐਮਪੀ ਜੌਨ ਨੈਟਰ ਦੌੜ ਤੋਂ ਬਾਹਰ ਹੋ ਗਏ ਸਨ।
ਦੋਵਾਂ ਕੰਜ਼ਰਵੇਟਿਵ ਉਮੀਦਵਾਰਾਂ ਦੇ ਆਪਣੇ ਨਾਮ ਵਾਪਸ ਲੈਣ ਨਾਲ, ਸਕਾਰਪੈਲੇਗੀਆ ਤੋਂ ਇਲਾਵਾ ਪੰਜ ਲਿਬਰਲ ਐਮ.ਪੀ ਰਹਿ ਗਏ ਸਨ I
