2 ਸਾਲ ਦਾ ਹੋਇਆ ਨਿੱਕਾ ਸਿੱਧੂ, ਹਵੇਲੀ ‘ਚ ਲੱਗੀਆਂ ਰੌਣਕਾਂ

ਮਾਨਸਾ : ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸ਼ੁਭਦੀਪ ਅੱਜ 2 ਸਾਲ ਦਾ ਹੋ ਗਿਆ ਹੈ। ਛੋਟੇ ਮੂਸੇਵਾਲ ਦੇ ਜਨਮ ਦਿਨ ਦੇ ਮੌਕੇ ਸਿੱਧੂ ਦੀ ਹਵੇਲੀ ਵਿਚ ਖ਼ੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਛੋਟੇ ਸਿੱਧੂ ਦੇ ਜਨਮ ਦਿਨ ਮੌਕੇ ਬਹੁਤ ਖ਼ੁਸ਼ ਹਨ। ਦੱਸ ਦੇਈਏ ਕਿ ਛੋਟੇ ਸਿੱਧੂ ਮੂਸੇਵਾਲ ਦੇ ਜਨਮ ਦਿਨ ਮੌਕੇ ਪੰਜਾਬ ਲੋਕ ਗੀਤਾਂ ਦੇ ਕਲਾਕਾਰ ਪਾਲ ਸਿੰਘ ਸਮਾਓਂ ਕੇਕ ਲੈ ਕੇ ਸਿੱਧੂ ਦੀ ਹਵੇਲੀ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਛੋਟੇ ਸਿੱਧੂ ਦੇ ਮਾਤਾ-ਪਿਤਾ ਨਾਲ ਜਨਮ ਦਾ ਕੇਟ ਕੱਟਿਆ। ਇਸ ਮੌਕੇ ਪਾਲ ਸਿੰਘ ਸਮਾਓਂ ਨੇ ਕਈ ਲੋਕ ਗੀਤ ਵੀ ਗਾਏ, ਜਿਸ ਨਾਲ ਖ਼ੁਸ਼ੀ ਦਾ ਮਾਹੋਲ ਬਣ ਗਿਆ।

PunjabKesari

ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਂਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਐਤਵਾਰ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਿੰਡ ਮੂਸਾ ਪਹੁੰਚੇ ਸਨ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਦੇ ਹੋਏ ਸਿੱਧੂ ਦੇ ਛੋਟੇ ਭਰਾ ਦੇ ਪੈਰ ਛੂਹੇ। ਇਸ ਮੌਕੇ ਸਿੱਧੂ ਮੂਸੇਵਾਲ ਦੀ ਮਾਂ ਚਰਨ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਤਾਂ ਮਾਨ ਨੇ ਉਨ੍ਹਾਂ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਛੋਟੇ ਸਿੱਧੂ ਨੂੰ ਦੇਖਿਆ ਤਾਂ ਉਨ੍ਹਾਂ ਕਿਹਾ ਇਹ ਤਾਂ ਬਿਲਕੁਲ ਸ਼ੁਭਦੀਪ (ਸਿੱਧੂ) ਵਰਗਾ ਲੱਗ ਰਿਹਾ ਹੈ। ਇਸ ਮਗਰੋਂ ਗੁਰਦਾਸ ਮਾਨ ਨੇ ਘਰ ਦੇ ਅੰਦਰ ਲੱਗੀ ਸਿੱਧੂ ਮੂਸੇਵਾਲਾ ਦੀ ਵੱਡੀ ਤਸਵੀਰ ਅੱਗੇ ਹੱਥ ਜੋੜੇ ਅਤੇ ਸਤਿਕਾਰ ਭੇਟ ਕੀਤਾ। ਉਨ੍ਹਾਂ ਦੀ ਇਸ ਨਿਮਰਤਾ ਨੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

PunjabKesari

ਸਿੱਧੂ ਮੂਸੇਵਾਲਾ ਦਾ ਕਤਲ, ਛੋਟੇ ਸਿੱਧੂ ਦਾ ਜਨਮ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਸੀ। ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ। ਪੁੱਤਰ ਸਿੱਧੂ ਦੀ ਮੌਤ ਤੋਂ ਕੁਝ ਸਾਲਾਂ ਬਾਅਦ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਮੁੜ ਤੋਂ ਗਰਭਵਤੀ ਹੋਣ ਦਾ ਐਲਾਨ ਕੀਤਾ। ਇਸ ਤੋਂ ਬਾਅਦ 17 ਮਾਰਚ 2024 ਨੂੰ ਚਰਨ ਕੌਰ ਨੇ ਆਪਣੇ ਛੋਟੇ ਪੁੱਤਰ ਨੂੰ ਜਨਮ ਦਿੱਤਾ। ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਘਰ ਵਿਚ ਖ਼ੁਸ਼ੀਆਂ ਮੁੜ ਤੋਂ ਵਾਪਸ ਆ ਗਈਆਂ। ਛੋਟਾ ਸਿੱਧੂ ਹੂਬਹੂ ਮੂਸੇਵਾਲਾ ਵਾਂਗ ਦਿਖਾਈ ਦਿੰਦਾ ਹੈ।

PunjabKesari
By Gurpreet Singh

Leave a Reply

Your email address will not be published. Required fields are marked *