13
Sep
ਚੰਡੀਗੜ੍ਹ (ਗੁਰਪ੍ਰੀਤ ਸਿੰਘ/ਰਾਜੀਵ ਸ਼ਰਮਾ): ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਚਰਚਿਤ 'ਸਾਈਨਡ ਟੂ ਗੌਡ ਵਰਲਡ ਟੂਰ' ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਦਿਆਂ ਪ੍ਰਬੰਧਕਾਂ ਨੇ ਉੱਤਰੀ ਅਮਰੀਕਾ ਦੇ ਛੇ ਪ੍ਰਮੁੱਖ ਸ਼ਹਿਰਾਂ ਦੇ ਨਾਂ ਨਵੇਂ ਸ਼ਡਿਊਲ ਵਿੱਚ ਸ਼ਾਮਲ ਕਰ ਲਏ ਹਨ। ਅਤਿ-ਆਧੁਨਿਕ ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ 'ਤੇ ਪੇਸ਼ ਕੀਤੇ ਜਾਣ ਵਾਲੇ ਇਹ ਸ਼ੋਅ ਅਕਤੂਬਰ ਅਤੇ ਨਵੰਬਰ ਦੌਰਾਨ ਕੈਨੇਡਾ ਤੇ ਅਮਰੀਕਾ ਦੇ ਪ੍ਰਮੁੱਖ ਅਖਾੜਿਆਂ ਵਿੱਚ ਕਰਵਾਏ ਜਾਣਗੇ। ਇਸ ਦੌਰੇ ਦੀ ਸ਼ੁਰੂਆਤ 8 ਅਕਤੂਬਰ ਨੂੰ ਕੈਨੇਡਾ ਦੇ ਟੋਰਾਂਟੋ ਸਥਿਤ ਸਕੋਸ਼ੀਆਬੈਂਕ ਐਰੀਨਾ ਤੋਂ ਹੋਵੇਗੀ, ਜਿਸ ਮਗਰੋਂ ਇਹ ਪ੍ਰੋਡਕਸ਼ਨ ਵੈਨਕੂਵਰ, ਕੈਲਗਰੀ ਅਤੇ ਫਿਰ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦਾ ਰੁਖ਼ ਕਰੇਗੀ। ਕੈਨੇਡਾ ਅਤੇ…
