1.80 ਕਰੋੜ ਦਾ ਕਰਜ਼ਾ ਮੁਆਫ, ਕੈਬਨਿਟ ਮੰਤਰੀ ਨੇ ਵੰਡੇ ਸਰਟੀਫਿਕੇਟ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਦੇ ਨਾਲ ਨਾਲ ਲੋਕਾਂ ਦੀਆ ਆਰਥਿਕ ਮੁਸ਼ਕਲਾਂ ਹੱਲ ਕਰਨ ਲਈ ਨਿੱਤ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਵੱਡਾ ਫੈਸਲਾ ਅੱਜ ਨੰਗਲ ਵਿਖੇ ਹੋਏ ਹਫਤਾਵਾਰੀ ਜਨਤਾ ਦਰਬਾਰ ਦੌਰਾਨ ਵੇਖਣ ਨੂੰ ਮਿਲਿਆ, ਜਿੱਥੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਕਰਜ਼ਾ ਮਾਫੀ ਸਰਟੀਫਿਕੇਟ ਵੰਡੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ 103 ਪਰਿਵਾਰਾਂ ਦਾ ₹1,80,96,000 ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਵਿੱਚ ਕਰਜ਼ੇ ਦੀ ਮੂਲ ਰਕਮ ਅਤੇ ਵਿਆਜ ਦੋਵਾਂ ‘ਤੇ ਲਕੀਰ ਮਾਰੀ ਗਈ ਹੈ। ਇਹ ਯਤਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਲੋੜਵੰਦ ਪਰਿਵਾਰਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮੰਤਰੀ ਬੈਂਸ ਨੇ ਕਿਹਾ ਕਿ ਸਰਕਾਰ ਲੋਕਾਂ ਤਕ ਸਹੂਲਤਾਂ ਅਤੇ ਸੇਵਾਵਾਂ ਨੂੰ ਬਿਨਾਂ ਦੇਰੀ ਅਤੇ ਬਿਉਰੋਕ੍ਰੇਸੀ ਤੋਂ ਪਰੇ ਪਹੁੰਚਾ ਰਹੀ ਹੈ। ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਚੁਸਤ ਕੀਤਾ ਗਿਆ ਹੈ ਤਾਂ ਜੋ ਹਰ ਵਰਗ ਨੂੰ ਤੁਰੰਤ ਰਾਹਤ ਮਿਲੇ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਨੇਤ੍ਰਤਵ ਹੇਠ ਪੰਜਾਬ ਵਿੱਚ ਲਗਭਗ ਹਰ ਪਿੰਡ ਅਤੇ ਸ਼ਹਿਰ ਵਿੱਚ ਵਿਕਾਸ ਕਾਰਜ ਜਾਰੀ ਹਨ। ਨਵੀਆਂ ਸੜਕਾਂ, ਪੁਲਾਂ ਦੀ ਉਸਾਰੀ, ਕਮਿਊਨਿਟੀ ਸੈਂਟਰ, ਧਰਮਸ਼ਾਲਾ ਅਤੇ ਸਰਕਾਰੀ ਸਕੂਲਾਂ ਵਿੱਚ ਕਮਰੇ ਆਦਿ ਬਣਾਏ ਜਾ ਰਹੇ ਹਨ, ਜਿਸ \‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਨਤਾ ਵੱਲੋਂ ਪੂਰਾ ਭਰੋਸਾ ਮਿਲਿਆ ਹੈ ਅਤੇ ਅਸੀਂ ਸੇਵਾ ਦੀ ਭਾਵਨਾ ਨਾਲ ਲੋਕਾਂ ਦੇ ਵਾਅਦੇ ਪੂਰੇ ਕਰ ਰਹੇ ਹਾਂ।

By Gurpreet Singh

Leave a Reply

Your email address will not be published. Required fields are marked *