ਪੰਜਾਬ ਦੇ ਕਈ ਇਲਾਕਿਆਂ ’ਚ ਲੱਗੇਗਾ ਲੰਬਾ ਪਾਵਰ ਕੱਟ, ਲੋਕਾਂ ਨੂੰ ਪਹਿਲਾਂ ਹੀ ਕੀਤਾ ਗਿਆ ਅਲਰਟ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਲਕੇ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੇਨੈਂਸ ਦੇ ਕੰਮਾਂ ਕਾਰਨ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰੱਖੀ ਜਾਵੇਗੀ। ਇਸ ਸਬੰਧੀ ਪਾਵਰਕਾਮ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜਾਣਕਾਰੀ ਮੁਤਾਬਕ 66 ਕੇ.ਵੀ. ਸਬ ਸਟੇਸ਼ਨ ਰਾਹੋਂ ਤੋਂ ਚਲਦੇ 11 ਕੇ.ਵੀ. ਸ਼ਹਿਰੀ ਫੀਡਰ ਨੰਬਰ-1 ਦੀਆਂ ਮੇਨ ਲਾਈਨਾਂ ’ਤੇ ਸ਼ਡਿਊਲ ਮੈਟੀਨੈਂਸ ਕੀਤੀ ਜਾਵੇਗੀ। ਇਸ ਕਰਕੇ 15 ਮਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਰਾਹੋਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਫਿਲੌਰ ਰੋਡ, ਜੈਨੀਆ ਮੁਹੱਲਾ, ਰੋਤਾਂ ਮੁਹੱਲਾ, ਆਰਨਹਾਲੀ, ਕਰਾਲਾ, ਘਕੇਵਾਲ ਰੋਡ, ਜਾਡਲਾ ਰੋਡ ਅਤੇ ਮੇਨ ਬਾਜ਼ਾਰ ਦੇ ਆਲੇ-ਦੁਆਲੇ ਦੇ ਘਰ, ਦੁਕਾਨਾਂ, ਸਕੂਲ, ਕਾਲਜ ਅਤੇ ਹੋਰ ਅਦਾਰੇ ਸ਼ਾਮਲ ਹਨ।

ਇਸ ਤੋਂ ਇਲਾਵਾ ਨਵਾਂਸ਼ਹਿਰ ਵਿੱਚ ਵੀ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਸ਼ਹਿਰੀ-1 ਅਤੇ ਸਲੋਹ ਰੋਡ ਫੀਡਰਾਂ ਦੀ ਜ਼ਰੂਰੀ ਮੇਨਟੇਨੈਂਸ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਬੰਗਾ ਰੋਡ, ਆਰੀਆ ਸਮਾਜ ਰੋਡ, ਵਿਕਾਸ ਨਗਰ, ਸਲੋਹ ਰੋਡ, ਫਰੈਂਡਜ਼ ਕਾਲੋਨੀ, ਮਾਡਲ ਟਾਊਨ, ਬਾਬਾ ਦੀਪ ਸਿੰਘ ਨਗਰ ਅਤੇ ਹੋਰ ਕਈ ਇਲਾਕੇ ਪ੍ਰਭਾਵਿਤ ਹੋਣਗੇ।

ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੱਟ ਜ਼ਰੂਰੀ ਮੁਰੰਮਤ ਅਤੇ ਲਾਈਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲੈਣ। ਵਿਭਾਗ ਨੇ ਇਹ ਵੀ ਕਿਹਾ ਕਿ ਮੌਸਮ ਅਤੇ ਤਕਨੀਕੀ ਹਾਲਾਤਾਂ ਦੇ ਮੁਤਾਬਕ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

By Gurpreet Singh

Leave a Reply

Your email address will not be published. Required fields are marked *