ਪੰਜਾਬ ਪੁਲਸ ਦੀ ਵੱਡੀ ਕਾਰਵਾਈ! ਬਦਨਾਮ ਨਸ਼ਾ ਤਸਕਰਾਂ ਦੀ ਲੱਖਾਂ ਰੁਪਏ ਦੀ ਜਾਇਦਾਦ ਜ਼ਬਤ

ਜਲੰਧਰ – ਨਸ਼ਾ ਤਸਕਰੀ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਤਿੰਨ ਬਦਨਾਮ ਨਸ਼ਾ ਤਸਕਰਾਂ ਦੀ ਚਲ ਅਤੇ ਅਚਲ ਸੰਪਤੀ, ਜਿਸ ਦੀ ਕੀਮਤ ਕੁੱਲ੍ਹ ਕੀਮਤ 36,05,427 ਰੁਪਏ ਹੈ, ਨੂੰ ਜ਼ਬਤ ਕੀਤਾ।
ਵੇਰਵਾ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਐੱਫ਼. ਆਈ. ਆਰ. ਨੰਬਰ 180 ਮਿਤੀ 20.05.2025 ਧਾਰਾ 22/61 NDPS ਐਕਟ ਅਧੀਨ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 1 ਜਲੰਧਰ ਵਿੱਚ ਦਰਜ ਕੀਤੀ ਗਈ ਸੀ ਜਦੋਂ ਪੁਲਸ ਨੇ 2,23,000 ਨਸ਼ੀਲੀ ਗੋਲ਼ੀਆਂ Tramadol Hydrochloride USP 100mg (Panadole) ਬਰਾਮਦ ਕੀਤੀਆਂ ਸਨ ਦੋਸ਼ੀਆਂ 1. ਨਿਤਿਨ ਸ਼ਰਮਾ ਪੁੱਤਰ ਮੁਕੇਸ਼ ਸ਼ਰਮਾ ਨਿਵਾਸੀ ਬਚਿੰਤ ਨਗਰ ਪਿੰਡ ਰੇੜੂ ਪਠਾਨਕੋਟ ਚੌਕ ਜਲੰਧਰ 2. ਅਜੇ ਕੁਮਾਰ ਪੁੱਤਰ ਸੁਨੀਲ ਕੁਮਾਰ ਨਿਵਾਸੀ ਮਕਾਨ ਨੰਬਰ 563 ਤਿਲਕ ਨਗਰ ਨਖਾ ਵਾਲਾ ਬਾਗ ਨਜ਼ਦੀਕ ਜਲੰਧਰ 3. ਅਮਿਤ ਵਰਮਾ ਉਰਫ਼ ਸੱਨੀ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਮਕਾਨ ਨੰਬਰ B-2/764 ਸਤਨਾਮ ਨਗਰ ਜਲੰਧਰ ਤੋਂ ਹਨ। 

ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਦੋਸ਼ੀਆਂ ਨੇ ਨਸ਼ਿਆਂ ਦੀ ਕਮਾਈ ਨਾਲ ਸੰਪਤੀ ਅਤੇ ਵਾਹਨ ਖਰੀਦੇ ਸਨ। ਇਸ ਤੋਂ ਬਾਅਦ, ਪੁਲਿਸ ਨੇ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਦੱਸਿਆ ਗਿਆ ਕਿ ਸੰਪਤੀ ਅਤੇ ਵਾਹਨਾਂ ਦੀ ਜ਼ਬਤੀ ਦੇ ਹੁਕਮ ਸਮਰੱਥ ਅਥਾਰਟੀ ਤੋਂ ਪ੍ਰਾਪਤ ਕੀਤੇ ਗਏ।

ਸੀ. ਪੀ. ਨੇ ਅੱਗੇ ਦੱਸਿਆ ਕਿ ਜ਼ਬਤ ਕੀਤੀ ਸੰਪਤੀ ਵਿੱਚ 23,25,000 ਮੁੱਲ ਦਾ ਰਿਹਾਇਸ਼ੀ ਘਰ (ਜ਼ਮੀਨ ਅਤੇ ਨਿਰਮਾਣ ਸਮੇਤ), ਮਾਰੂਤੀ, ਸੁਜ਼ੂਕੀ, ਸਵਿੱਫਟ, ਵੀ. ਐੱਕਸ. ਵਾਈ. 5,38,919 ਮੁੱਲ ਦੀ, ਮਾਰੂਤੀ, ਸੁਜ਼ੂਕੀ, Fronx 6,80,392 ਰੁਪਏ ਮੁੱਲ ਦੀ ਅਤੇ Activa ਸਕੂਟਰ 61,116 ਮੁੱਲ ਦਾ ਸ਼ਾਮਲ ਹੈ। ਜ਼ਬਤ ਕੀਤੀ ਸੰਪਤੀ ਦੀ ਕੁੱਲ੍ਹ ਕੀਮਤ 36,05,427 ਰੁਪਏ ਬਣਦੀ ਹੈ। ਨਸ਼ਾ ਤਸਕਰੀ ਨੂੰ ਜੜ੍ਹੋਂ ਮੁਕਾਉਣ ਲਈ ਜਲੰਧਰ ਪੁਲਿਸ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਦੀ ਕਮਾਈ ਨਾਲ ਪ੍ਰਾਪਤ ਕੀਤੀ ਕੋਈ ਵੀ ਸੰਪਤੀ ਜਾਂ ਵਾਹਨ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *