ਅਮ੍ਰਿਤਸਰ ‘ਚ ਵੱਡੀ ਕਾਰਵਾਈ: ਪਾਕਿਸਤਾਨ ਨਾਲ ਸੰਬੰਧਿਤ ਹਥਿਆਰ ਤੇ ਨਸ਼ਾ ਤਸਕਰੀ ਰੈਕਟ ਦਾ ਪਰਦਾਫਾਸ਼, 3 ਗ੍ਰਿਫ਼ਤਾਰ

ਅਮ੍ਰਿਤਸਰ, 2 ਜੁਲਾਈ: ਕਾਊਂਟਰ ਇੰਟੈਲੀਜੈਂਸ ਅਮ੍ਰਿਤਸਰ ਵੱਲੋਂ ਇਕ ਵੱਡੀ ਇੰਟੈਲੀਜੈਂਸ ਅਧਾਰਤ ਓਪਰੇਸ਼ਨ ਅੰਜਾਮ ਦਿੰਦਿਆਂ ਪਾਕਿਸਤਾਨ ਨਾਲ ਸੰਬੰਧਤ ਨਸ਼ਾ ਤੇ ਗੈਰਕਾਨੂੰਨੀ ਹਥਿਆਰ ਤਸਕਰੀ ਦੇ ਰੈਕਟ ਦਾ ਭੰਡਾਫੋੜ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਅਧੁਨਿਕ ਹਥਿਆਰ (ਜਿਨ੍ਹਾਂ ਵਿੱਚ ਗਲੌਕ ਅਤੇ ਚੀਨੀ ਬਣੇ ਹਥਿਆਰ ਸ਼ਾਮਲ ਹਨ), 1 ਕਿਲੋ ਹੈਰੋਇਨ, ₹2.9 ਲੱਖ ਨਕਦ ਰਕਮ ਅਤੇ ਇੱਕ ਕਰੰਸੀ ਗਿਣਣ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ, ਮੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਇਲਜ਼ਾਮੀਆਂ ਪਾਕਿਸਤਾਨ ਅਧਾਰਤ ਨਸ਼ਾ ਤੇ ਹਥਿਆਰ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ। ਉਨ੍ਹਾਂ ਨੂੰ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਭੇਜਣ ਅਤੇ ਪੰਜਾਬ ਵਿੱਚ ਵੱਖ-ਵੱਖ ਗੈਂਗਸਟਰਾਂ ਤੱਕ ਇਹ ਹਥਿਆਰ ਪੁਚਾਉਣ ਦਾ ਕੰਮ ਸੌਂਪਿਆ ਗਿਆ ਸੀ। ਇਹ ਰੈਕਟ ਪੰਜਾਬ ‘ਚ ਅਪਰਾਧਕ ਗਤਿਵਿਧੀਆਂ ਨੂੰ ਹੋਰ ਵਧਾਉਣ ਦੇ ਉਦੇਸ਼ ਨਾਲ ਕੰਮ ਕਰ ਰਿਹਾ ਸੀ।

ਇਸ ਮਾਮਲੇ ‘ਚ ਥਾਣਾ SSOC, ਅੰਮ੍ਰਿਤਸਰ ‘ਚ ਮੋਕੇ ‘ਤੇ ਹੀ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਆਗੇ ਦੀ ਜਾਂਚ ਜਾਰੀ ਹੈ ਅਤੇ ਇਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਗੈਂਗ ਦੇ ਹੋਰ ਮੈਂਬਰਾਂ ਅਤੇ ਪੂਰੇ ਨੈੱਟਵਰਕ ਦਾ ਪਤਾ ਲਗਾ ਕੇ ਇਸਨੂੰ ਨੇਸਤਨਾਬੂਦ ਕੀਤਾ ਜਾਵੇ।

ਪੰਜਾਬ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਨੂੰ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਤੋਂ ਮੁਕਤ ਕਰਨ ਲਈ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ, ਤਾਂ ਜੋ ਪੰਜਾਬ ਵਾਸੀਆਂ ਲਈ ਇੱਕ #SafePunjab ਬਣਾਇਆ ਜਾ ਸਕੇ

By Gurpreet Singh

Leave a Reply

Your email address will not be published. Required fields are marked *