ਬੁਢਲਾਡਾ : ਬੁਢਲਾਡਾ ਸ਼ਹਿਰ ਦੇ ਅਹਿਮਦਪੁਰ ਰੋਡ ‘ਤੇ ਸਥਿਤ ਅਗਰਵਾਲ ਕੂਲਰ ਫੈਕਟਰੀ ਦੇ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋਣ ਦੀ ਖਬਰ ਹੈ। ਕੂਲਰ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਜ ਦਿਨ ਸਮੇਂ ਕੂਲਰ ਫੈਕਟਰੀ ਅੰਦਰ ਇਕਦਮ ਸਟੋਰ ਰੂਮ ਵਾਲੇ ਪਾਸੇ ਅੱਗ ਦੇ ਭੰਬੜ ਨਿਕਲਣੇ ਸ਼ੁਰੂ ਹੋ ਗਏ। ਦੇਖਦੇ-ਦੇਖਦੇ ਸਾਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ। ਉਨ੍ਹਾਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਦੂਸਰੇ ਪਾਸੇ ਨਗਰ ਕੌਂਸਲ ਬੁਢਲਾਡਾ ਵੱਲੋਂ ਅੱਗ ਦੀ ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਭੇਜੀਆਂ ਗਈਆਂ ਜਿੱਥੇ ਅੱਗ ‘ਤੇ ਕਾਬੂ ਪਾਉਣ ਲਈ ਸਥਾਨਕ ਲੋਕਾਂ ਵੱਲੋਂ ਵੀ ਕਾਫੀ ਮੁਸ਼ੱਕਤ ਕੀਤੀ ਗਈ।
ਕੂਲਰ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
