ਨੈਸ਼ਨਲ ਟਾਈਮਜ਼ ਬਿਊਰੋ :- ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਮੈਟਾ ਬੱਚਿਆਂ ਦੀ ਸੁਰੱਖਿਆ ਲਈ ਕਈ ਨਵੇਂ ਫੀਚਰਸ ਪੇਸ਼ ਕਰ ਰਿਹਾ ਹੈ, ਤਾਂਕਿ ਬੱਚਿਆ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕੰਪਨੀ ਨੇ ਬੁੱਧਵਾਰ ਨੂੰ ਇਹ ਵੀ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਅਜਿਹੇ ਕਈ ਅਕਾਊਂਟਸ ਨੂੰ ਹਟਾ ਦਿੱਤਾ ਹੈ, ਜੋ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ। ਮੇਟਾ ਨੇ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਇਨ੍ਹਾਂ ਵਿੱਚ 135,000 ਗਲਤ ਟਿੱਪਣੀਆਂ ਕਰ ਰਹੇ ਸੀ ਅਤੇ 500,000 ਗਲਤ ਢੰਗ ਨਾਲ ਗੱਲ ਕਰ ਰਹੇ ਸਨ।
ਕੰਪਨੀ ਦਾ ਉਦੇਸ਼
ਇਹ ਪਲੇਟਫਾਰਮ ਨੌਜਵਾਨ ਉਪਭੋਗਤਾਵਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ। ਕੰਪਨੀ ਦਾ ਉਦੇਸ਼ ਬੱਚਿਆਂ ਨੂੰ ਘੁਟਾਲੇਬਾਜ਼ਾਂ ਤੋਂ ਬਚਾਉਣਾ ਹੈ, ਜੋ ਉਨ੍ਹਾਂ ਤੋਂ ਨਗਨ ਤਸਵੀਰਾਂ ਮੰਗਦੇ ਹਨ ਅਤੇ ਬਲੈਕਮੇਲ ਕਰਦੇ ਹਨ।
ਇਸ ਸਾਲ ਦੇ ਸ਼ੁਰੂ ਵਿੱਚ ਮੈਟਾ ਨੇ ਇਹ ਪਤਾ ਲਗਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋ ਕੀਤੀ ਸੀ ਕਿ ਕੀ ਬੱਚੇ ਇੰਸਟਾਗ੍ਰਾਮ ‘ਤੇ ਆਪਣੀ ਉਮਰ ਬਾਰੇ ਝੂਠ ਬੋਲ ਰਹੇ ਹਨ ਜਾਂ ਨਹੀਂ, ਜੋ ਕਿ ਤਕਨੀਕੀ ਤੌਰ ‘ਤੇ ਸਿਰਫ 13 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੀ ਆਗਿਆ ਹੈ। ਜੇਕਰ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਕੋਈ ਉਪਭੋਗਤਾ ਆਪਣੀ ਉਮਰ ਨੂੰ ਗਲਤ ਢੰਗ ਨਾਲ ਪੇਸ਼ ਕਰ ਰਿਹਾ ਹੈ, ਤਾਂ ਅਕਾਊਂਟ ਆਪਣੇ ਆਪ ਹੀ ਇੱਕ ਕਿਸ਼ੋਰ ਅਕਾਊਂਟ ਬਣ ਜਾਵੇਗਾ, ਜਿਸ ਵਿੱਚ ਜ਼ਿਆਦਾ ਪਾਬੰਦੀਆਂ ਹੋਣਗੀਆਂ। ਦੱਸ ਦੇਈਏ ਕਿ ਕਿਸ਼ੋਰ ਅਕਾਊਂਟ ਡਿਫੌਲਟ ਤੌਰ ‘ਤੇ ਨਿੱਜੀ ਹੁੰਦੇ ਹਨ।
ਮੈਟਾ ਨੂੰ ਕਈ ਮੁਕੱਦਮਿਆਂ ਦਾ ਕਰਨਾ ਪੈ ਰਿਹਾ ਸਾਹਮਣਾ
ਮੈਟਾ ਨੂੰ ਕਈ ਰਾਜਾਂ ਤੋਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਰਾਜਾਂ ਵੱਲੋਂ ਇਸ ਕੰਪਨੀ ‘ਤੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਨੌਜਵਾਨਾਂ ਦੇ ਮਾਨਸਿਕ ਸਿਹਤ ਸੰਕਟ ਵਿੱਚ ਯੋਗਦਾਨ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਕਈ ਰਾਜਾਂ ਦਾ ਕਹਿਣਾ ਹੈ ਕਿ ਮੈਟਾ ਜਾਣਬੁੱਝ ਕੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਅਜਿਹੇ ਫੀਚਰਸ ਡਿਜ਼ਾਈਨ ਕਰ ਰਿਹਾ ਹੈ, ਜੋ ਬੱਚਿਆਂ ਨੂੰ ਇਸ ਪਲੇਟਫਾਰਮਾਂ ਦਾ ਆਦੀ ਬਣਾਉਂਦੀਆਂ ਹਨ।