ਸਿੱਖਿਆ ਮੰਤਰਾਲੇ ਨੇ ਇੰਡੀਆ ਏਆਈ ਇੰਪੈਕਟ ਸਮਿਟ 2026 ਵਿੱਚ “ਭਾਰਤ ਵਿੱਚ ਏਆਈ ਦੀਆਂ ਸਰਹੱਦਾਂ ਨੂੰ ਅਗੇ ਵਧਾਉਣਾ” ਵਿਸ਼ੇ ‘ਤੇ ਇੱਕ ਸੈਸ਼ਨ ਦਾ ਆਯੋਜਨ ਕੀਤਾ

ਸਿੱਖਿਆ ਮੰਤਰਾਲੇ ਨੇ ਇੰਡੀਆ ਏਆਈ ਇੰਪੈਕਟ ਸਮਿਟ 2026 ਵਿੱਚ “ਭਾਰਤ ਵਿੱਚ ਏਆਈ ਦੀਆਂ ਸਰਹੱਦਾਂ ਨੂੰ ਅਗੇ ਵਧਾਉਣਾ” ਵਿਸ਼ੇ ‘ਤੇ ਇੱਕ ਸੈਸ਼ਨ ਦਾ ਆਯੋਜਨ ਕੀਤਾ

ਨਵੀਂ ਦਿੱਲੀ: ਸਿੱਖਿਆ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਇੰਡੀਆ ਏਆਈ ਇੰਪੈਕਟ ਸਮਿਟ 2026 ਦੇ ਤਹਿਤ “ਸਿੱਖਿਆ ਮੰਤਰਾਲਾ-ਭਾਰਤ ਵਿੱਚ ਏਆਈ ਦੀ ਸਰਹੱਦਾਂ ਨੂੰ ਅੱਗੇ ਵਧਾਉਣਾ” ਸਿਰਲੇਖ ਨਾਲ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ।

ਇਸ ਸੈਸ਼ਨ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਮੌਜੂਦ ਸਨ। ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਇਸ ਵਿੱਚ ਸਕੂਲ ਸਿੱਖਿਆ ਅਤੇ ਸਾਖਰਤਾ ਸਕੱਤਰ ਸ਼੍ਰੀ ਸੰਜੈ ਕੁਮਾਰ, ਉੱਚ ਸਿੱਖਿਆ ਵਿਭਾਗ ਦੇ ਸਕੱਤਰ ਡਾ. ਵਿਨੀਤ ਜੋਸ਼ੀ, ਆਈਆਈਟੀ ਮਦਰਾਸ ਦੇ ਸਕੱਤਰ ਪ੍ਰੋਫੈਸਰ ਵੀ. ਕਾਮਾਕੋਟੀ, ਸਿੱਖਿਆ ਜਗਤ ਦੇ ਦਿੱਗਜ, ਖੋਜਕਰਤਾ ਅਤੇ ਸਿੱਖਿਆ ਵਿੱਚ ਏਆਈ ਦੀ ਵਰਤੋਂ ਕਰਨ ਵਾਲੇ ਪ੍ਰਮੁੱਖ ਸਟਾਰਟਅੱਪਸ ਦੇ ਸੰਸਥਾਪਕਾਂ ਸਮੇਤ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਧਾਨ ਨੇ ਸਮਿਟ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦੇਸ਼ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਵਿਕਾਸ ਨੂੰ ਪ੍ਰਦਰਸ਼ਿਤ ਕਰਨ ਅਤੇ ਗਤੀ ਦੇਣ ਲਈ ਕਲਪਿਤ ਇੱਕ ਬੇਮਿਸਾਲ ਪਹਿਲ ਦੇ ਰੂਪ ਵਿੱਚ ਵਰਣਿਤ ਕੀਤਾ।

ਭਾਰਤ ਵਿੱਚ ਤੇਜ਼ ਤਕਨੀਕੀ ਵਿਕਾਸ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਤੇਜ਼ੀ ਨਾਲ ਅਪਣਾ ਰਹੇ ਭਾਰਤ ਵੱਲ ਦੁਨੀਆ ਦੀ ਨਜ਼ਰਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਏਆਈ ਭਾਰਤ ਨੂੰ ਗਲੋਬਲ ਨਾਲੇਜ ਮਹਾਸ਼ਕਤੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਵਿਕਸਿਤ ਭਾਰਤ 2047 ਦੇ ਵਿਜ਼ਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।

ਸ਼੍ਰੀ ਪ੍ਰਧਾਨ ਨੇ ਯੰਗ ਇਨੋਵੇਟਰਸ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਦੇ ਭਾਰਤੀ ਯੁਵਾ ਪਿਛਲੀਆਂ ਪੀੜ੍ਹਿਆਂ ਤੋਂ ਵੱਖ ਸੋਚ ਰੱਖਦੇ ਹਨ। ਉਨ੍ਹਾਂ ਨੇ ਇਸ ਗੱਲ  ‘ਤੇ ਬਲ ਦਿੱਤਾ ਕਿ “ਸਿੱਖਿਆ ਵਿੱਚ ਏਆਈ ਅਤੇ ਏਆਈ ਵਿੱਚ ਸਿੱਖਿਆ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ।” ਉਨ੍ਹਾਂ ਨੇ ਵਿਦਿਆਰਥੀਆਂ ਅਤੇ ਯੁਵਾ ਪੇਸ਼ੇਵਰਾਂ ਨੂੰ ਏਆਈ ਦੀ ਵਰਤੋਂ ਸਿੱਖਿਆ ਦੇਣ, ਇਸ ਨੂੰ ਅਪਣਾਉਣ, ਸਸ਼ਕਤ ਬਣਾਉਣ ਅਤੇ ਬੇਮਿਸਾਲ ਪਹਿਲਕਦਮੀਆਂ ਦਾ ਸਿਰਜਣ ਕਰਨ ਵਿੱਚ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੇ ਯਤਨ ਭਾਰਤ ਨੂੰ ਗਲੋਬਲ ਏਆਈ ਲੈਂਡਸਕੇਪ ਵਿੱਚ ਇੱਕ ਮੋਹਰੀ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਸਹਾਇਕ ਹੋਣਗੇ।

ਸ਼੍ਰੀ ਜਯੰਤ ਚੌਧਰੀ ਨੇ ਕਿਹਾ ਕਿ #IndiaAIimpactSummit2026  ਵਿੱਚ ਹੋਈਆਂ ਚਰਚਾਵਾਂ ਗਿਆਨਵਰਧਕ ਰਹੀਆਂ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ ਸਿੱਖਿਆ ਜਗਤ ਅਤੇ ਉਦਯੋਗ ਜਗਤ ਦੀ ਪ੍ਰਤਿਸ਼ਠਿਤ ਸ਼ਖਸੀਅਤਾਂ ਨੇ ਵਿਕਸਿਤ ਭਾਰਤ 2047 ਦੀ ਕਲਪਨਾ ਦੇ ਅਨੁਸਾਰ ਬੁਨਿਆਦੀ ਸਿੱਖਿਆ, ਕੌਸ਼ਲ  ਵਿਕਾਸ, ਖੋਜ ਅਤੇ ਗਲੋਬਲ ਲੀਡਰਸ਼ਿਪ ਸਮੇਤ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਸੁਚਾਰੂ ਏਕੀਕਰਣ ‘ਤੇ ਚਰਚਾ ਕੀਤੀ।

ਸ਼੍ਰੀ ਚੌਧਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਸਿੱਖਿਆ ਮੰਤਰਾਲੇ ਅਤੇ ਸਕਿੱਲ ਇੰਡੀਆ ਦੇ ਪਵੇਲੀਅਨ ਦਾ ਵੀ ਦੌਰਾ ਕੀਤਾ, ਜਿਸ ਵਿੱਚ ਵਿਵਹਾਰਿਕ, ਵਿਸਤਾਰ ਯੋਗ ਅਤੇ ਦੇਸ਼ ਵਿੱਚ ਪਹਿਲੀ ਵਾਰ ਪੇਸ਼ ਕੀਤੇ ਗਏ ਏਆਈ ਸਮਾਧਾਨਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਨੀਤੀਗਤ ਦ੍ਰਿਸ਼ਟੀਕੋਣ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵ ਵਿੱਚ ਪਰਿਵਰਤਿਤ ਕਰਦੇ ਹਨ।

ਪਿਛਲੇ ਇੱਕ ਦਹਾਕੇ ਵਿੱਚ, ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਡਿਜੀਟਲ ਪਲੈਟਫਾਰਮਾਂ, ਨੀਤੀਗਤ ਢਾਂਚਿਆਂ, ਸੰਸਥਾਗਤ ਸੁਧਾਰਾਂ ਅਤੇ ਸਕੂਲੀ ਸਿੱਖਿਆ, ਉੱਚ ਸਿੱਖਿਆ, ਕੌਸ਼ਲ ਵਿਕਾਸ ਅਤੇ ਉੱਨਤ ਖੋਜ ਅਤੇ ਨਵੀਨਤਾ ਵਾਤਾਵਰਣ ਪ੍ਰਣਾਲੀਆਂ ਨੂੰ ਸ਼ਾਮਲ ਕਰਦੇ ਹੋਏ ਵੱਡੇ ਪੈਮਾਨੇ ‘ਤੇ ਸਮਰੱਥਾ ਨਿਰਮਾਣ ਪਹਿਲਕਦਮੀਆਂ ਰਾਹੀਂ ਏਆਈ-ਸਮਰੱਥ ਸਿੱਖਿਆ ਦੀ ਨੀਂਹ ਰੱਖੀ ਹੈ।

ਪਿਛਲੇ ਵਰ੍ਹੇ ਦੇ ਬਜਟ ਦੇ ਐਲਾਨ ਤੋਂ ਬਾਅਦ, ਸਰਕਾਰ ਨੇ ਆਈਆਈਟੀ ਮਦਰਾਸ ਵਿੱਚ ਸਿੱਖਿਆ ਦੇ ਲਈ ਏਆਈ ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ ਕੀਤੀ। ਮੰਤਰਾਲੇ ਨੇ ਸਿੱਖਿਆ ਵਿੱਚ ਏਆਈ ਦੇ ਏਕੀਕਰਣ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਅਕਾਦਮਿਕ, ਉਦਯੋਗ ਜਗਤ, ਨਾਗਰਿਕ ਸਮਾਜ ਅਤੇ ਸਰਕਾਰੀ ਸੰਸਥਾਵਾਂ ਦੇ ਨਾਲ ਵਿਆਪਕ ਵਿਚਾਰ-ਵਟਾਂਦਰਾ ਵੀ ਕੀਤਾ। ਹਾਲ ਹੀ ਵਿੱਚ, ਮੰਤਰੀ ਨੇ ਸਿੱਖਿਆ ਖੇਤਰ ਵਿੱਚ ਏਆਈ ਸਟਾਰਟਅੱਪ ਦੇ ਸੰਸਥਾਪਕਾਂ ਦੇ ਨਾਲ ਚਰਚਾ ਕੀਤੀ ਅਤੇ ਦੋ ਦਿਨਾਂ “ਭਾਰਤ ਬੋਧਨ ਏਆਈ ਕਨਕਲੇਵ 2026” ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਜ਼ਿੰਮੇਵਾਰ ਏਆਈ-ਸੰਚਾਲਿਤ ਬਦਲਾਅ ਨੂੰ ਅੱਗੇ ਵਧਾਉਣ ਲਈ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠੇ ਲਿਆਉਂਦਾ ਗਿਆ।

ਸਮਿਟ ਦੇ ਸੈਸ਼ਨ ਵਿੱਚ ਭਾਰਤ ਦੀ ਨੀਤੀਗਤ ਦ੍ਰਿਸ਼ਟੀ ਤੋਂ ਲੈ ਕੇ ਵੱਡੇ ਪੈਮਾਨੇ ‘ਤੇ ਲਾਗੂਕਰਨ ਤੱਕ ਦੀ ਯਾਤਰਾ ਨੂੰ ਉਜਾਗਰ ਕੀਤਾ, ਜਿਸ ਵਿੱਚ ਜਨਤਕ ਡਿਜੀਟਲ ਇਨਫ੍ਰਾਸਟ੍ਰਕਚਰ, ਉਤਕ੍ਰਿਸ਼ਟਤਾ ਕੇਂਦਰ, ਟੀਚਰ ਟ੍ਰੇਨਿੰਗ ਪ੍ਰੋਗਰਾਮ, ਪਾਠਕ੍ਰਮ ਏਕੀਕਰਣ ਅਤੇ ਉਦਯੋਗ ਅਤੇ ਸਟਾਰਟਅੱਪਸ ਦੇ ਨਾਲ ਡੂੰਘੇ ਸਹਿਯੋਗ ਦਾ ਲਾਭ ਉਠਾਇਆ ਗਿਆ।

ਇਸ ਪੈਨਲ ਵਿੱਚ ਸਿੱਖਿਆ ਜਗਤ, ਉਦਯੋਗ ਜਗਤ ਅਤੇ ਨਿਵੇਸ਼ ਈਕੋਸਿਸਟਮ ਦੇ ਉੱਘੇ ਦਿੱਗਜ ਸ਼ਾਮਲ ਸਨ:

  • ਡਾ. ਸ਼੍ਰੀਧਰ ਵੈਂਬੂ, ਸੰਸਥਾਪਕ ਅਤੇ ਸੀਈਓ, ਜ਼ੋਹੋ ਕਾਰਪੋਰੇਸ਼ਨ
  • ਡਾ. ਵਿਭੂ ਮਿੱਤਲ, ਟੈਕਨਾਲੋਜਿਸਟ ਅਤੇ ਇਨੋਵੇਸ਼ਨ ਲੀਡਰ, ਇਨਫਲੈਕਸ਼ਨ
  • ਸ਼੍ਰੀ ਰਾਜਨ ਆਨੰਦਨ, ਮੈਨੇਜਿੰਗ ਡਾਇਰੈਕਟਰ, ਪੀਕ ਐਕਸਵੀ ਪਾਰਟਨਰਸ
  • ਪ੍ਰੋਫੈਸਰ ਮਨਿੰਦਰ ਅਗਰਵਾਲ, ਡਾਇਰੈਕਟਰ, ਆਈਆਈਟੀ ਕਾਨਪੁਰ
  • ਪ੍ਰੋਫੈਸਰ ਵੀ. ਕਾਰਮਕੋਟੀ, ਡਾਇਰੈਕਟਰ, ਆਈਆਈਟੀ ਮਦਰਾਸ
  • ਪ੍ਰੋਫੈਸਰ ਸੁਨੀਤਾ ਸਰਾਵਗੀ, ਆਈਆਈਟੀ ਬੰਬੇ
     

ਸੈਸ਼ਨ ਦਾ ਸੰਚਾਲਨ ਆਈਆਈਟੀ ਜੰਮੂ ਦੇ ਡਾਇਰੈਕਟਰ ਪ੍ਰੋਫੈਸਰ ਮਨੋਜ ਐੱਸ. ਗੌਰ ਨੇ ਕੀਤਾ। ਚਰਚਾ ਦਾ ਕੇਂਦਰ ਬਿੰਦੂ ਇਹ ਸੀ ਕਿ ਕਿਸ ਤਰ੍ਹਾਂ ਸ਼ਾਸਨ ਢਾਂਚੇ, ਰਾਸ਼ਟਰੀ ਸਿਖਲਾਈ ਪਲੈਟਫਾਰਮ, ਸਵਦੇਸ਼ੀ ਏਆਈ ਇਨੋਵੇਸ਼ਨ ਅਤੇ ਅਤਿਆਧੁਨਿਕ ਏਆਈ ਮਾਡਲਾਂ ਦਾ ਜ਼ਿੰਮੇਦਾਰ ਉਪਯੋਗ ਭਾਰਤ ਵਿੱਚ ਸਿੱਖਿਆ ਦੇ ਨਤੀਜਿਆਂ ਨੂੰ ਨਵਾਂ ਸਰੂਪ ਦੇਣ ਵਿੱਚ ਯੋਗਦਾਨ ਦੇ ਰਹੇ ਹਨ। ਸੈਸ਼ਨ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੀ ਬਜਾਏ ਵਿਵਸਥਿਤ ਪ੍ਰੋਗਰਾਮਾਂ ‘ਤੇ ਜ਼ੋਰ ਦਿੰਦੇ ਹੋਏ ਇਹ ਦਿਖਾਇਆ ਗਿਆ ਕਿ ਟਿਕਾਊ ਅਤੇ ਰਾਸ਼ਟਰ ਵਿਆਪੀ ਪ੍ਰਭਾਵ ਲਈ ਨੀਤੀ, ਸੰਸਥਾਨ ਅਤੇ ਤਕਨਾਲੋਜੀ ਨੂੰ ਕਿਸ ਤਰ੍ਹਾਂ ਇਕਸਾਰ ਕੀਤਾ ਜਾ ਰਿਹਾ ਹੈ।

ਇਸ ਸੈਸ਼ਨ ਦਾ ਉਦੇਸ਼ ਭਾਰਤ ਦੀ ਰਾਸ਼ਟਰੀ ਸਿੱਖਿਆ ਵਿੱਚ ਏਆਈ ਦੇ ਉਪਯੋਗ ਸਬੰਧੀ ਕਾਰਜ-ਯੋਜਨਾ ‘ਤੇ ਵਿਚਾਰ-ਵਟਾਂਦਰਾ ਕਰਨਾ ਅਤੇ ਉਦਯੋਗ-ਅਕਾਦਮਿਕ-ਸਰਕਾਰ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ।

By Gurpreet Singh

Leave a Reply

Your email address will not be published. Required fields are marked *