ਵਿਧਾਇਕ ਰੰਧਾਵਾ ਨੇ ਡੇਰਾਬੱਸੀ ‘ਚ ਲੱਗਣ ਵਾਲੇ ਦੋ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕਰ ਕੰਮ ਦੀ ਕਰਵਾਈ ਸ਼ੁਰੂਆਤ

90 ਲੱਖ ਰੁਪਏ ਦੀ ਲਾਗਤ ਨਾਲ ਲਾਏ ਜਾਣਗੇ ਦੋਨੋਂ ਟਿਊਬਵੈੱਲ

ਡੋਰ ਟੂ ਡੋਰ ਕੂੜਾ ਚੁੱਕਣ ਲਈ ਚਾਰ ਟੈਂਪੂ ਟ੍ਰੇਵਲ ਨੂੰ ਦਿੱਤੀ ਹਰੀ ਝੰਡੀ, ਆਉਣ ਵਾਲੇ ਦਿਨਾਂ ਵਿੱਚ 11 ਹੋਰ ਟਿਊਬਵੈੱਲ ਤੇ 15 ਟੈਂਪੂ ਟ੍ਰੈਵਲ ਕੀਤੇ ਜਾਣਗੇ ਸਪੁਰਦ

ਡੇਰਾਬੱਸੀ, 22 ਮਾਰਚ (ਨੈਸ਼ਨਲ ਟਾਈਮਜ਼ ਬਿਊਰੋ) :- ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾਬੱਸੀ ਨਗਰ ਕੌਂਸਲ ਦੇ ਦੋ ਵਾਰਡਾਂ ਵਿੱਚ ਨਵੇਂ ਲੱਗੇ ਟਿਊਬਵੈਲਾਂ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਜਿਨ੍ਹਾਂ ਵਿੱਚ ਵਾਰਡ ਨੰਬਰ 10-11 ਗੁਲਾਬਗੜ੍ਹ ਰੋਡ ਅਤੇ ਵਾਰਡ ਨੰਬਰ 14 ਸਰਸਵਤੀ ਵਿਹਾਰ ਵਿੱਚ ਨਵੇਂ ਟਿਊਬਵੈੱਲ ਲਗਾਉਣ ਦੇ ਪ੍ਰਾਜੈਕਟ ਸ਼ਾਮਲ ਹਨ।

ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਉਕਤ ਦੋਨਾਂ ਟਿਊਬਵੈਲਾਂ ਦੇ ਪ੍ਰਾਜੈਕਟ 90 ਲੱਖ ਰੁਪਏ ਦੀ ਲਾਗਤ ਵਾਲੇ ਹਨ ਅਤੇ ਇਹ ਸਬੰਧਤ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣਗੇ। ਤੇ ਇਸਤੋਂ ਬਾਅਦ ਵੱਖ ਵੱਖ ਵਾਰਡਾਂ ਵਿੱਚ ਕੂੜਾ ਚੁੱਕਣ ਲਈ ਚਾਰ ਟੈਂਪੂ ਟ੍ਰੈਵਲ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ. ਵਿਧਾਇਕ ਨੇ ਕਿਹਾ ਕਿ ਇਹ ਇਲਾਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਜਿਸ ਨੂੰ ਪੂਰਾ ਕਰਨ ਲਈ ਨਵੇਂ ਟਿਊਬਵੈੱਲ ਲਗਾਏ ਜਾ ਰਹੇ ਹਨ .ਉਨਾ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਡੇਰਾਬੱਸੀ ਸ਼ਹਿਰ ਦੇ ਵਸਨੀਕਾਂ ਨੂੰ ਪੀਣ ਯੋਗ ਸਾਫ ਤੇ ਸ਼ੁੱਧ ਪਾਣੀ, ਸਾਫ ਸੁਥਰਾ ਮਾਹੌਲ ਮਿਲੇ ।

ਉਨ੍ਹਾਂ ਆਉਣ ਵਾਲੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਟਿਊਬਵੈੱਲ ਲਗਾਉਣ ਦਾ ਫੈਸਲਾ ਕੀਤਾ ਸੀ ਜਿਨ੍ਹਾਂ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ .ਉਨਾਂ ਕਿਹਾ ਆਉਣ ਵਾਲੇ ਦਿਨਾ ਵਿੱਚ 11 ਹੋਰ ਟਿਊਬਵੈੱਲ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਏ ਜਾਣਗੇ ਤੇ 15 ਹੋਰ ਟੈਂਪੂ ਟ੍ਰੇਵਲ ਕੂੜਾ ਚੁੱਕਣ ਲਈ ਵੱਖ-ਵੱਖ ਵਾਰਡਾਂ ਵਿਚ ਭੇਜੇ ਜਾਣਗੇ।

ਉਨ੍ਹਾਂ ਕਿਹਾ ਕਿ ਨਗਰ ਕੌਂਸਲ ਲੋਕਾਂ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ ਅਤੇ ਜਿੱਥੇ ਤੁਰੰਤ ਕੰਮ ਦੀ ਜ਼ਰੂਰਤ ਹੈ, ਉਥੇ ਬਿਨ੍ਹਾਂ ਦੇਰੀ ਕੀਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਦੌਰਾਨ ਅਧਿਕਾਰੀਆਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ,ਕੌਂਸਲਰ,ਬਲਾਕ ਪ੍ਰਧਾਨ ,ਕਮੇਟੀ ਨਾਲ਼ ਸਬੰਧਿਤ ਅਧਿਕਾਰੀ, ਆਮ ਆਦਮੀ ਪਾਰਟੀ ਦੇ ਵਲੰਟੀਅਰ ,ਸਥਾਨਕ ਵਸਨੀਕ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *