ਮੋਗਾ : ਮੋਗਾ ਪੁਲਸ ਵੱਲੋਂ ਮਾੜੇ ਅੰਸਰਾਂ ਦੇ ਉੱਪਰ ਲਗਾਤਾਰ ਸ਼ਿੰਕਜਾ ਕੱਸਿਆ ਜਾ ਰਿਹਾ ਹੈ। ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਦੌਲੇਵਾਲਾ ਦਾ ਹੈ। ਇਥੇ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਦੀ 1 ਕਰੋੜ 35 ਲੱਖ 54 ਹਜ਼ਾਰ ਰੁਪਏ ਦੀ ਪ੍ਰੋਪਰਟੀ ਨੂੰ ਸੀਜ਼ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸਪੀ ਹੈੱਡ ਕੁਆਰਟਰ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਪੁਲਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਸਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਪਿੰਡ ਦੌਲੇਵਾਲਾ ਦੇ ਦੋ ਨਸ਼ਾ ਤਸਕਰ ਠਾਕੁਰ ਸਿੰਘ ਪਿੰਡ ਦੌਲੇਵਾਲਾ ਦੇ ਉੱਪਰ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਸੀ ਜਿਸ ਦੀ ਕਾਰਵਾਈ ਕਰਦੇ ਹੋਏ ਉਸਦੀ ਪ੍ਰਾਪਰਟੀ 59 ਲੱਖ 24 ਹਜਾਰ ਰੁਪਏ ਨੂੰ ਸੀਜ਼ ਕਰ ਦਿੱਤਾ ਗਿਆ। ਉਥੇ ਹੀ ਰਾਜਵਿੰਦਰ ਕੌਰ ਪਿੰਡ ਦੋਲੇਵਾਲਾ ਦੀ ਪ੍ਰਾਪਰਟੀ 76 ਲੱਖ 30 ਨੂੰ ਸੀਜ਼ ਕੀਤਾ ਗਿਆ ਹੈ। ਦੋਵਾਂ ਪ੍ਰਾਪਰਟੀਆਂ ਦੀ ਕੁੱਲ ਕੀਮਤ 1 ਕਰੋੜ 35 ਲੱਖ 54 ਹਜ਼ਾਰ ਰੁਪਏ ਬਣਦੀ ਹੈ।