50 ਤੋਂ ਵੱਧ ਰੇਲਾਂ ਹੋ ਗਈਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਆਪਣੀ ਟ੍ਰੇਲ ਦਾ ਸਟੇਟਸ

ਜੇਕਰ ਤੁਸੀਂ ਵੀ ਰੇਲ ਰਾਹੀਂ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਭਾਰਤੀ ਰੇਲਵੇ ਨੇ ਅਗਲੇ ਮਹੀਨੇ ਕਈ ਰੇਲਾਂ ਨੂੰ ਰੱਦ (ਕੈਂਸਿਲ) ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਸਕਦਾ ਹੈ। ਰੇਲਵੇ ਨੇ 50 ਤੋਂ ਵੱਧ ਰੇਲਾਂ ਨੂੰ ਰੱਦ ਕੀਤਾ ਹੈ, ਜਿਸ ਨਾਲ ਉੱਤਰ-ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਦੇ ਯਾਤਰੀ ਪ੍ਰਭਾਵਿਤ ਹੋਣਗੇ। ਜੇਕਰ ਤੁਹਾਡੀ ਰੇਲ ਵੀ ਇਸ ਲਿਸਟ ‘ਚ ਹੈ ਤਾਂ ਤੁਹਾਨੂੰ ਪਹਿਲਾਂ ਹੀ ਆਪਣੀ ਯਾਤਰਾ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ। 

ਰੇਲਵੇ ਨੇ ਕਿਉਂ ਰੱਦ ਕੀਤੀਆਂ ਰੇਲਾਂ

ਭਾਰਤੀ ਰੇਲਵੇ ਸਮੇਂ-ਸਮੇਂ ‘ਤੇ ਟ੍ਰੈਕ ਦੀ ਮੁਰੰਮਤ ਅਤੇ ਨਵੇਂ ਰੇਲ ਮਾਰਗਾਂ ਨੂੰ ਜੋੜਨ ਲਈ ਕੁਝ ਰੇਲਾਂ ਨੂੰ ਰੱਦ ਕਰਦਾ  ਹੈ। ਇਸ ਵਾਰ ਡੋਮੀਨਗੜ੍ਹ-ਗੋਰਖਪੁਰ ਰੇਲਖੰਡ ‘ਤੇ ਨਵੇਂ ਟ੍ਰੈਕ ਜੋੜਨ ਅਤੇ ਪੁਰਾਣੇ ਟ੍ਰੈਕ ਦੀ ਮੁਰੰਮਤ ਕਾਰਨ ਰੇਲਵੇ ਨੇ ਕਈ ਰੇਲਾਂ ਨੂੰ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਹੈ। ਇਸ ਨਾਲ ਰੇਲਵੇ ਨੂੰ ਆਪਣੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ‘ਚ ਮਦਦ ਮਿਲੇਗੀ ਪਰ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਇਨ੍ਹਾਂ ਪ੍ਰਮੁੱਖ ਰੇਲਾਂ ਨੂੰ ਕੀਤਾ ਗਿਆ ਰੱਦ

ਰੇਲਵੇ ਵੱਲੋਂ ਜਿਨ੍ਹਾਂ ਰੇਲਾਂ ਨੂੰ ਰੱਦ ਕੀਤਾ ਗਿਆ ਹੈ ਉਨ੍ਹਾਂ ‘ਚ ਕਈ ਮਹੱਤਵਪੂਰਨ ਰੇਲਾਂ ਸ਼ਾਮਲ ਹਨ, ਜੋ ਦਿੱਲੀ, ਮੁੰਬਈ, ਗੋਰਖਪੁਰ, ਪਟਨਾ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਨੂੰ ਜੋੜਦੀਆਂ ਹਨ। ਹੇਠਾਂ ਕੁਝ ਪ੍ਰਮੁੱਖ ਰੇਲਾਂ ਦੀ ਸੂਚੀ ਦਿੱਤੀ ਗਈ ਹੈ ਜੋ ਰੱਦ ਕੀਤੀਆਂ ਗਈਆਂ ਹਨ-

12530/29 ਲਖਨਊ ਜੰਕਸ਼ਨ-ਪਾਟਲੀਪੁੱਤਰ (12 ਅਪ੍ਰੈਲ ਤੋਂ 03 ਮਈ ਤੱਕ)
15273 ਰਕਸੌਲ-ਆਨੰਦ ਵਿਹਾਰ ਟਰਮੀਨਸ (12 ਅਪ੍ਰੈਲ ਤੋਂ 03 ਮਈ ਤੱਕ)
15082/81 ਗੋਮਤੀਨਗਰ-ਗੋਰਖਪੁਰ (12 ਅਪ੍ਰੈਲ ਤੋਂ 05 ਮਈ ਤੱਕ)
15047 ਕੋਲਕਾਤਾ-ਗੋਰਖਪੁਰ ਐਕਸਪ੍ਰੈਸ (14 ਅਪ੍ਰੈਲ ਤੋਂ 05 ਮਈ ਤੱਕ)
15211/12 ਦਰਭੰਗਾ-ਅੰਮ੍ਰਿਤਸਰ ਐਕਸਪ੍ਰੈਸ (16 ਅਪ੍ਰੈਲ ਤੋਂ 04 ਮਈ ਤੱਕ)
22531/32 ਛਪਰਾ-ਮਥੁਰਾ ਜੰਕਸ਼ਨ ਐਕਸਪ੍ਰੈਸ (16 ਅਪ੍ਰੈਲ ਤੋਂ 02 ਮਈ)
15067 ਗੋਰਖਪੁਰ-ਬਾਂਦਰਾ ਟਰਮੀਨਸ (16 ਤੋਂ 30 ਅਪ੍ਰੈਲ ਤੱਕ)
20103 ਲੋਕਮਾਨਿਆ ਤਿਲਕ ਟਰਮੀਨਸ- ਗੋਰਖਪੁਰ (19 ਅਪ੍ਰੈਲ ਤੋਂ 02 ਮਈ)
14010 ਆਨੰਦ ਵਿਹਾਰ ਟਰਮੀਨਲ-ਬਾਪੂਧਾਮ ਮੋਤੀਹਾਰੀ (19 ਤੋਂ 30 ਅਪ੍ਰੈਲ ਤੱਕ)
22549/50 ਵੰਦੇ ਭਾਰਤ ਐਕਸਪ੍ਰੈਸ (27 ਅਪ੍ਰੈਲ ਤੋਂ 02 ਮਈ ਤੱਕ)

By nishuthapar1

Leave a Reply

Your email address will not be published. Required fields are marked *