ਮੁੰਬਈ ਹਮਲਿਆਂ ਦਾ ਗੁਨਾਹਗਾਰ ਤਹੱਵੁਰ ਰਾਣਾ ਅੱਜ ਭਾਰਤ ਦੇ ਹਥੇ, ਤਸ਼ੱਦਦ ਦੇ ਡਰ ਨਾਲ ਕੰਬਦਾ ਰਿਹਾ ਅਮਰੀਕਾ ਵਿੱਚ

ਨੈਸ਼ਨਲ ਟਾਈਮਜ਼ ਬਿਊਰੋ :- 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਅੱਜ ਭਾਰਤ ਲਿਆਂਦਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਹਵਾਲਗੀ ਦੀ ਕਾਰਵਾਈ ਲਈ NIA ਅਤੇ ਰਾਅ ਦੀ ਸਾਂਝੀ ਟੀਮ ਅਮਰੀਕਾ ਵਿੱਚ ਮੌਜੂਦ ਹੈ। ਰਾਣਾ ਦੀ ਹਵਾਲਗੀ ਲਈ ਸਾਰੇ ਕਾਗਜ਼ਾਤ ਤਿਆਰ ਕਰ ਲਏ ਗਏ ਹਨ।

ਇਸ ਤੋਂ ਪਹਿਲਾਂ, ਅਮਰੀਕੀ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਰਾਹੀਂ ਉਸ ਨੇ ਭਾਰਤ ਆਉਣ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਰਾਣਾ ਨੇ ਦੱਸਿਆ ਕਿ ਉਹ ਪਾਰਕਿੰਸਨ ਰੋਗ ਨਾਲ ਪੀੜਤ ਹੈ ਅਤੇ ਭਾਰਤ ਆਉਣ ਦੀ ਸੂਰਤ ਵਿੱਚ ਉਸ ਨਾਲ ਤਸ਼ੱਦਦ ਹੋ ਸਕਦਾ ਹੈ।ਤਹੱਵੁਰ ਰਾਣਾ ਨੂੰ 2009 ਵਿੱਚ ਐਫਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਲਸ਼ਕਰ-ਏ-ਤੋਇਬਾ ਨੂੰ ਸਮਰਥਨ ਦੇਣ ਦੇ ਇਲਜ਼ਾਮ ਲਗੇ ਸਨ। ਇਸ ਵੇਲੇ ਉਹ ਲਾਸ ਏਂਜਲਸ ਦੇ ਨਜ਼ਰਬੰਦੀ ਕੇਂਦਰ ਵਿੱਚ ਕੈਦ ਹੈ।

By Rajeev Sharma

Leave a Reply

Your email address will not be published. Required fields are marked *