ਡੇਰਾਬੱਸੀ, 21 ਮਈ (ਬਲਵਿੰਦਰ ਸਿੰਘ) : ਡੇਰਾਬੱਸੀ ਨਗਰ ਕੌਂਸਲ ਦੀਆਂ ਚੋਣਾਂ ਪੂਰੀ ਸਿਖਰ ਤੇ ਹਨ। ਡੇਰਾਬੱਸੀ ਦੇ ਵਾਰਡ ਨੰਬਰ 14 ਅਤੇ 15 ਤੋਂ ਆਮ ਆਦਮੀ ਪਾਰਟੀ ਵੱਲੋ ਨਗਰ ਕੌਂਸਲ ਦੀ ਪ੍ਰਧਾਨ ਰਹੀ ਆਸੂ ਉਪਨੇਜਾ ਅਤੇ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ ਘਿਰਦੇ ਵਿਖਾਈ ਦੇ ਰਹੇ ਹਨ। ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅੰਕਿਤ ਜੈਨ ਨੇ ਨਰੇਸ਼ ਉਪਨੇਜਾ ਤੇ ਗੰਭੀਰ ਦੋਸ਼ ਲਗਾਉਂਦਿਆਂ ਆਖਿਆ ਕਿ ਨਗਰ ਕੌਂਸਲ ਦੀ ਪ੍ਰਧਾਨ ਦੀ ਆੜ੍ਹ ਵਿੱਚ ਆਪਣਾ ਪ੍ਰਾਪਰਟੀ ਦਾ ਕਾਰੋਬਾਰ ਨੂੰ ਖੂਬ ਚਮਕਾਇਆ ਅਤੇ ਅੱਜ ਆਪਣੀ ਹਾਰ ਨੂੰ ਵੇਖਦਿਆਂ ਧੱਕੇਸ਼ਾਹੀ ਤੇ ਉਤਾਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਰੇਸ਼ ਉਪਨੇਜਾ ਨੇ ਪ੍ਰਧਾਨਗੀ ਦੀ ਆੜ੍ਹ ਵਿੱਚ ਕਾਫੀ ਕੰਮ ਨਿਯਮਾਂ ਨੂੰ ਤਾਕ ਵਿੱਚ ਰੱਖਦਿਆਂ ਕੀਤੇ ਹਨ ਜਿਨ੍ਹਾਂ ਦਾ ਖੁਲਾਸਾ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ। ਜਿਸ ਤੋਂ ਬੁਖਲਾਉਂਦੀਆ ਨਰੇਸ਼
ਉਪਨੇਜਾ ਉਨ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰ ਕਥਿਤ ਪੁਲਿਸ ਪ੍ਰਸ਼ਾਸਨ ਰਾਹੀਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਤੇ ਧੱਕੇਸ਼ਾਹੀ ਕਰ ਰਿਹਾ ਹੈ ਜਿਸਨੂੰ ਕਿਸੀ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਕਿਤ ਜੈਨ ਨਾ ਕਦੇ ਡਰਿਆ ਤੇ ਨਾ ਹੀ ਅੱਗੇ ਕਦੀ ਡਰੇਗਾ।
ਅੰਕਿਤ ਨੇ ਕਿਹਾ ਕਿ ਜੇਕਰ ਨਰੇਸ਼ ਉਪਨੇਜਾ ਨੇ ਸ਼ਹਿਰ ਵਿੱਚ ਵਿਕਾਸ ਕੰਮ ਕੀਤੇ ਹਨ ਤਾਂ ਉਹ ਲੋਕਾਂ ਵਿੱਚ ਆਪਣੇ ਕੰਮ ਲੈਕੇ ਜਾਣ ਨਾ ਕਿ ਡਰਾਉਣਾ ਧਮਕਾਉਣ ਦਾ ਕੰਮ ਕਰਨ। ਅੱਜ ਵਾਰਡ ਦੇ ਲੋਕ ਉਨ੍ਹਾਂ ਨੂੰ ਨਕਾਰ ਚੁੱਕੇ ਹਨ। ਨੈਸ਼ਨਲ ਹਾਈਵੇ ਤੇ ਗੈਰਕਾਨੂੰਨੀ ਢੰਗ ਨਾਲ ਸ਼ੋਰੂਮ ਬਣਾਇਆ ਹੈ, ਕਈ ਨਾਜਾਇਜ਼ ਕਲੋਨੀਆਂ ਵਿੱਚ ਹਿੱਸੇਦਾਰੀਆਂ ਹਨ ਜਿਸ ਖਿਲਾਫ ਉਨ੍ਹਾਂ ਵਲੋਂ ਆਵਾਜ਼ ਚੁੱਕੀ ਜਾ ਰਹੀ ਹੈ।
ਅੰਕਿਤ ਨੇ ਕਿਹਾ ਕਿ ਕਦੇ ਭਾਜਪਾ , ਕਦੇ ਅਕਾਲੀ ਦਲ ਤੇ ਕਦੇ ਕਾਂਗਰਸ ਵਿੱਚ ਰਹੇ ਦਲ ਬਦਲੂ ਦੇ ਤੌਰ ਤੇ ਸ਼ਹਿਰ ਵਿੱਚ ਪ੍ਰਸਿੱਧ ਨਰੇਸ਼ ਉਪਨੇਜਾ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਖੋ ਚੁੱਕੇ ਹਨ।
ਅੰਕਿਤ ਜੈਨ ਨੇ ਖੁੱਲੀ ਚਣੌਤੀ ਦਿੰਦਿਆ ਕਿਹਾ ਕਿ ਜੇਕਰ ਨਰੇਸ਼
ਉਪਨੇਜਾ ਵਿਕਾਸ ਕੰਮਾਂ ਅਤੇ ਸਾਫ ਸੁਥਰੇ ਤਰੀਕੇ ਨਾਲ ਚੋਣ ਲੜਨਾ ਚਾਹੁੰਦੇ ਹਨ ਤਾਂ ਵਾਰਡ ਵਾਸੀਆਂ ਸਾਹਮਣੇ ਖੁੱਲੀ ਡੀਬੇਟ ਕਰਦੇ ਹਾਂ।
