ਨਵਜੋਤ ਸਿੰਘ ਸਿੱਧੂ ਨੇ ਦਿੱਤਾ ਜਜ਼ਬਾਤੀ ਬਿਆਨ: “ਰਾਜਨੀਤੀ ਮੇਰਾ ਮਿਸ਼ਨ ਸੀ, ਕਦੇ ਧੰਦਾ ਨਹੀਂ”

ਚੰਡੀਗੜ੍ਹ : ਭਾਰਤੀ ਸਿਆਸਤ ਦੇ ਚਿਰ-ਪਰੇਚਿਤ ਚਿਹਰੇ ਅਤੇ ਸਾਬਕਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਇੱਕ ਜਜ਼ਬਾਤੀ ਅਤੇ ਸਿੱਧਾ ਸਨਦੇਸ਼ ਦੇ ਕੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਰਾਜਨੀਤੀ ਨੂੰ ਆਪਣਾ ਮਿਸ਼ਨ ਦੱਸਦੇ ਹੋਏ ਇਹ ਸਾਫ਼ ਕੀਤਾ ਕਿ ਉਹ ਕਦੇ ਵੀ ਰਾਜਨੀਤੀ ਨੂੰ ਕਮਾਈ ਦਾ ਜਰੀਆ ਨਹੀਂ ਬਣਾਇਆ।

ਸਿੱਧੂ ਨੇ ਕਿਹਾ, “ਰਾਜਨੀਤੀ ਮੇਰਾ ਧੰਦਾ ਨਹੀਂ ਸੀ। ਮੈਂ ਕਦੇ ਰਾਜਨੀਤੀ ਤੋਂ ਪੰਜ ਪੈਸੇ ਨਹੀਂ ਕਮਾਏ। ਮੈਨੂੰ ਸਿਰਫ ਇੱਕੋ ਗੱਲ ਯਾਦ ਹੈ — ਮੇਹਰ ਸਾਹਿਬ ਦੀ ਮਾਲਕ ਸਵੇਰ ਨੂੰ ਸਾਡੇ ਘਰ ਪੰਜਾ ਦੀਆਂ ਟਾਈਲਾਂ ਲਾਉਣ ਆਏ ਸਨ, ਮੈਂ ਉਹਨਾਂ ਨੂੰ 25 ਮੋੜੇ ਦਿੱਤੇ।” ਇਹ ਬਿਆਨ ਉਨ੍ਹਾਂ ਦੀ ਸਾਦਗੀ ਅਤੇ ਲੋਕਾਂ ਲਈ ਕੀਤੀ ਸੇਵਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਸੀ ਕਿ ਜਦੋਂ ਤੂੰ ਸੜਕ ਉੱਤੇ ਤੁਰਦਾ ਹੋਵੇ ਅਤੇ ਕੋਈ ਕਹੇ ਕਿ ਇਹ ਸਿੱਧੂ ਦਾ ਮੁੰਡਾ ਇਮਾਨਦਾਰ ਹੈ, ਤਾਂ ਉਹੀ ਸਭ ਤੋਂ ਵੱਡੀ ਕਮਾਈ ਹੋਵੇਗੀ। “ਮੇਰੇ ਪਿਓ ਜੀ ਦੀ ਇਹ ਗੱਲ ਮੈਨੂੰ ਹਮੇਸ਼ਾ ਯਾਦ ਰਹੀ – ਇਮਾਨ ਕਦੇ ਨਾ ਵਿਕਣਾ, ਜ਼ੁਬਾਨ ਤੋਂ ਕਦੇ ਨਾ ਫਿਰਣਾ, ਤੇ ਈਹਸਾਨ ਕਦੇ ਨਾ ਭੁੱਲਣਾ।”

ਸਿੱਧੂ ਨੇ ਇਹ ਵੀ ਕਿਹਾ ਕਿ ਰਾਜਨੀਤੀ ਸੇਵਾ ਦੀ ਜਗ੍ਹਾ ਮਾਫੀਆਵਾਦ ਬਣ ਚੁੱਕੀ ਹੈ। “ਇੱਥੇ ਲੋਕ ਰਾਜਨੀਤੀ ਰਾਹੀਂ ਮਾਫੀਆ ਚਲਾਉਂਦੇ ਰਹੇ ਹਨ, ਪੰਜਾਬ ਨੂੰ ਵੇਚਦੇ ਤੇ ਗਿਰਵੀ ਰੱਖਦੇ ਰਹੇ ਹਨ। ਮੁੱਖ ਮੰਤਰੀ ਬਣਨ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਨਹੀਂ, ਪਰ ਜਦੋਂ ਮੈਂ ਸੱਚ ਦੀ ਗੱਲ ਕੀਤੀ, ਤਾਂ ਮੇਰੇ ਵਿਰੁੱਧ ਤਿੰਨ-ਚਾਰ ਵੱਡੇ ਲਾਏ ਗਏ।”

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਜਾਂਦੇ ਤਾਂ ਉਹ ਵੀ ਸਿਆਸੀ ਤੌਰ ‘ਤੇ ਬਹੁਤ ਉੱਚੇ ਪੱਧਰ ‘ਤੇ ਹੋ ਸਕਦੇ ਸਨ, ਪਰ ਉਨ੍ਹਾਂ ਨੇ ਉਸ ਟੋਲੇ ਨਾਲ ਜਾਣ ਦੀ ਥਾਂ ਸੱਚ ਦੇ ਰਾਹ ਤੇ ਰਹਿਣਾ ਚੁਣਿਆ। “ਸਿੱਧੂ ਨਾਲ ਹੀ ਲੜਾਈ ਸੀ, ਸਿੱਧੂ ਦੇ ਨਾਲ ਨਹੀਂ।”

By Gurpreet Singh

Leave a Reply

Your email address will not be published. Required fields are marked *