ਚੰਡੀਗੜ੍ਹ – ਸੋਸ਼ਲ ਮੀਡੀਆ ਇੰਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ ‘ਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਪਾਕਿਸਤਾਨ ਦੇ ਬਦਨਾਮ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਇੱਕ ਵੀਡੀਓ ਰਾਹੀਂ ਕਤਲ ਮਾਮਲੇ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋ ਦੇ ਹੱਕ ‘ਚ ਆਵਾਜ਼ ਉਠਾਈ ਹੈ।
ਵੀਡੀਓ ਵਿੱਚ ਭੱਟੀ ਨੇ ਦਾਅਵਾ ਕੀਤਾ ਕਿ,
“ਅੰਮ੍ਰਿਤਪਾਲ ਮਹਿਰੋ ਪੰਜਾਬ ਵਿੱਚ ਵਧੀਆ ਕੰਮ ਕਰ ਰਿਹਾ ਹੈ। ਜੇਕਰ ਉਸਨੂੰ ਮਦਦ ਦੀ ਲੋੜ ਹੋਵੇ, ਤਾਂ ਉਹ ਮੈਨੂੰ ਸਿੱਧਾ ਸੰਪਰਕ ਕਰੇ।”
ਇਸ ਵੀਡੀਓ ਨੇ ਸੁਰੱਖਿਆ ਏਜੰਸੀਆਂ ਵਿੱਚ ਚਿੰਤਾ ਵਧਾ ਦਿੱਤੀ ਹੈ। ਸ਼ਹਿਜ਼ਾਦ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕੁੜੀਆਂ ਹੀ ਨਹੀਂ, ਮੁੰਡਿਆਂ ਨੂੰ ਵੀ ਕਾਬੂ ਵਿੱਚ ਲਿਆਉਣ ਦੀ ਲੋੜ ਹੈ। ਉਸ ਨੇ ਕਿਹਾ:
“ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚੋਂ ਗੰਦਗੀ ਸਾਫ਼ ਕੀਤੀ ਜਾਵੇ।”
ਪੁਲਿਸ ਹੋਈ ਸਚੇਤ – ਵਿਦੇਸ਼ੀ ਸਬੰਧਾਂ ਦੀ ਜਾਂਚ ਸ਼ੁਰੂ
ਮਾਮਲੇ ਵਿੱਚ ਪਾਕਿਸਤਾਨੀ ਡੌਨ ਦੇ ਨਾਮ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਮਹਿਰੋ ਦੇ ਵਿਦੇਸ਼ੀ ਸੰਪਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਅਤੇ ਖੁਫੀਆ ਵਿੰਗ ਵੱਲੋਂ ਵੀਡੀਓ ਦੇ ਸਰੋਤ ਅਤੇ ਭੱਟੀ ਨਾਲ ਸੰਪਰਕਾਂ ਦੀ ਪੜਤਾਲ ਜਾਰੀ ਹੈ।
ਕਮਲ ਕੌਰ ਕਤਲ ਮਾਮਲਾ ਹੁਣ ਸਿਰਫ਼ ਇੱਕ ਅਪਰਾਧਿਕ ਕੇਸ ਨਹੀਂ ਰਹਿ ਗਿਆ, ਸਗੋਂ ਇਹ ਰਾਜਨੀਤਿਕ ਅਤੇ ਆੰਤਕਵਾਦੀ ਰੁੱਖ ਵੀ ਲੈ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆਂਦਾ ਜਾ ਰਿਹਾ ਹੈ ਅਤੇ ਜਲਦ ਹੀ ਵੱਡੇ ਖੁਲਾਸੇ ਹੋ ਸਕਦੇ ਹਨ।
