ਵੇਖਦੀ ਰਹਿ ਗਈ ਪੰਜਾਬ ਪੁਲਸ, ਹੱਥੋਂ ਭੱਜ ਨਿਕਲਿਆ ਕੈਦੀ

ਪਠਾਨਕੋਟ- ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਂਦੇ ਸਮੇਂ, ਐਨਡੀਪੀਐਸ ਅਤੇ ਸਨੈਚਿੰਗ ਕੇਸ ਵਿੱਚ ਨਾਮਜ਼ਦ ਸਨੈਚਰ ਪੁਲਸ ਮੁਲਾਜ਼ਮਾਂ ਦੀਆਂ ਹੱਥਕੜੀਆਂ ਛੁਡਵਾ ਕੇ ਫਰਾਰ ਹੋ ਗਿਆ। ਸਨੈਚਰ ਦੀਪਕ ਕੁਮਾਰ ਉਰਫ਼ ਦੀਪੂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 1 ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਦੀਪੂ ‘ਤੇ ਤਾਰਾਗੜ੍ਹ ਪੁਲਸ ਨੇ 11 ਜੂਨ ਨੂੰ ਸੁਜਾਨਪੁਰ ਵਿੱਚ ਸਕੂਟੀ ਸਵਾਰ ਇੱਕ ਮਹਿਲਾ ਅਧਿਆਪਕਾ ਤੋਂ ਪਰਸ ਖੋਹਣ ਦੇ ਦੋਸ਼ ਵਿੱਚ  ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਦੌਰਾਨ ਉਸ ਤੋਂ 20 ਗ੍ਰਾਮ ਹੈਰੋਇਨ ਅਤੇ 700 ਰੁਪਏ ਡਰੱਗ ਮਨੀ ਮਿਲੀ ਸੀ।  12 ਜੂਨ ਨੂੰ ਪੁਲਸ ਨੇ ਇੱਕ ਪ੍ਰੈਸ ਰਿਲੀਜ਼ ਅਤੇ ਮੁਲਜ਼ਮ ਦੀ ਫੋਟੋ ਜਾਰੀ ਕੀਤੀ ਅਤੇ ਦਾਅਵਾ ਕੀਤਾ ਕਿ ਦੋਸ਼ੀ ਦੀਪਕ ਤੋਂ ਪੁੱਛਗਿੱਛ ਦੌਰਾਨ ਉਸਨੇ ਕਬੂਲ ਕੀਤਾ ਹੈ ਕਿ ਉਸਨੇ ਅਤੇ ਉਸਦੇ ਸਾਥੀ ਨੇ 10 ਜੂਨ ਨੂੰ ਸੁਜਾਨਪੁਰ ਵਿੱਚ ਸਕੂਟੀ ‘ਤੇ ਸਵਾਰ ਇੱਕ ਮਹਿਲਾ ਅਧਿਆਪਕਾ ਤੋਂ ਪਰਸ ਖੋਹਿਆ ਸੀ। ਇਸ ਤੋਂ ਇਲਾਵਾ, ਉਸਨੇ ਪਠਾਨਕੋਟ ਅਤੇ ਕਠੂਆ ਇਲਾਕੇ ਵਿੱਚ ਖੋਹ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। 

ਪੁਲਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਸਨੂੰ ਨਿਆਂਇਕ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਇੱਕ ਏਐਸਆਈ ਅਤੇ ਦੋ ਕਰਮਚਾਰੀ ਉਸਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਆਏ, ਪਰ ਫਿਲਮੀ ਸਟਾਈਲ ਵਿਚ ਉਹ ਹੱਥਕੜੀਆਂ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ।

By Gurpreet Singh

Leave a Reply

Your email address will not be published. Required fields are marked *