ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਹੁਸ਼ਿਆਰਪੁਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀ ਸਥਿਤੀ ਦੇਖਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਪਣੇ ਨਾਲ ਆਉਣ ਲਈ ਕਿਹਾ। ਵਿਧਾਇਕ ਨੇ ਕਿਹਾ, “ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ, ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਹੁਸ਼ਿਆਰਪੁਰ ਜਾਣ ਲਈ ਸਹਿਮਤ ਹੋਏ ਸਨ। ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਹਾਲ ਹੀ ਵਿੱਚ ਹੁਸ਼ਿਆਰਪੁਰ ਫੋਰੈਸਟ ਗੈਸਟ ਹਾਊਸ ਦਾ ਦੌਰਾ ਕਰਨ ਲਈ ਸਮਾਂ ਕੱਢਿਆ ਸੀ, ਪਰ ਉਹ ਗੈਰ-ਕਾਨੂੰਨੀ ਮਾਈਨਿੰਗ ਦੇਖਣ ਨਹੀਂ ਗਏ।
ਵਿਧਾਇਕ ਪਰਗਟ ਸਿੰਘ ਨੇ ਗੁੱਸਾ ਜ਼ਾਹਿਰ ਕਰਦੇ ਆਖਿਆ, “ਆਪਾਂ ਆਪਣੀ ਦਾੜ੍ਹੀ ਪੁਲਸ ਦੇ ਹੱਥ ਫ਼ੜਾ ਕੇ ਬਹਿ ਗਏ ਆਂ, ਬਾਅਦ ਚ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹਾਂ ਨਾਲ ਖੋਲ੍ਹਣੀਆਂ ਪੈਂਦੀਆਂ” ਪੁਲਸ ਦਾ ਤੁਹਾਡੇ ਕੋਈ ਕੰਟਰੋਲ ਨਹੀਂ, ਲੋਕਤੰਤਰ ਇਸ ਤਰ੍ਹਾਂ ਕਿਵੇਂ ਬਚੇਗਾ?
ਓਹਨਾਂ ਭਗਵੰਤ ਮਾਨ ਸਰਕਾਰ ਨੂੰ ਚੇਤਾਂਦੇ ਹੋਏ ਇਹ ਵੀ ਕਿਹਾ, ਕੀ ਤੁਹਾਡੀ ਗ਼ਲਤਫਹਿਮੀ ਹੈ’ ਪੁਲਸ ਸਟੇਟ ‘ ਬਣਾਕੇ ਕਦੀ ਵੀ ਡੈਮੋਕ੍ਰੇਸੀ ਨਹੀਂ ਚਲਦੀ। ਓਹਨਾਂ ਇੱਕ ਟਵੀਟ ਰਾਹੀਂ ਆਪਣੀ ਵਿਧਾਨਸਭਾ ਸੈਸ਼ਨ ਦੀ ਸਪੀਚ ਵੀ ਸਾਂਝੀ ਕੀਤੀ ਜਿਸ ਵਿੱਚ ਉਹ ਕਹਿ ਰਹੇ ਹਨ,
ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ। ਮੇਰੇ ਹਲਕੇ ਵਿੱਚ ਇੱਕ ਕਾਰਪੋਰੇਸ਼ਨ ਉਮੀਦਵਾਰ ਨੂੰ ਸਵੇਰੇ 4 ਵਜੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੈਂ ਮੰਤਰੀ ਅਤੇ ਮੁੱਖ ਮੰਤਰੀ ਦੇ OSD ਨੂੰ ਫੋਨ ਕੀਤਾ, ਇਹ ਪਿਰਤਾਂ ਤੁਸੀਂ ਗਲਤ ਪਾ ਰਹੇ ਹੋ! ਲੋਕਤੰਤਰ ਇਸ ਤਰ੍ਹਾਂ ਨਹੀਂ ਚਲਦਾ।
