ਕੋਈ ਸਿੱਖ ਨਹੀਂ ਆਇਆ ਡੀਪੋਰਟ ਹੋਕੇ ਅਮਰੀਕਾ ਤੋਂ : ਸਿਮਰਨਜੀਤ ਮਾਨ

ਕੋਈ ਸਿੱਖ ਨਹੀਂ ਆਇਆ ਡੀਪੋਰਟ ਹੋਕੇ ਅਮਰੀਕਾ ਤੋਂ :ਸਿਮਰਨਜੀਤ ਮਾਨ

ਚੰਡੀਗੜ੍ਹ, 06 ਮਾਰਚ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਸਾਨੀ ਸੰਕਟ, ਭਾਰਤ ਦੀ ਆਰਥਿਕ ਨੀਤੀ ਅਤੇ ਪੰਜਾਬ ਦੇ ਹਾਲਾਤਾਂ ‘ਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ “ਭਾਰਤ ਦੀ ਨੀਤੀ ਹਿੰਦੂ ਧਰਮ ਦੀ ਨੀਤੀ ਹੈ” ਅਤੇ ਪੰਜਾਬ ਦੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਾਨ ਨੇ ਕਿਹਾ ਕਿ “ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ, ਪਰ ਦਿੱਲੀ ਸਰਕਾਰ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ। ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ, ਤਾਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਹਿਰ ਚਲਾਉਣੀ ਚਾਹੀਦੀ ਹੈ ਅਤੇ ਵਾਹਗਾ ਸਰਹੱਦ ਨੂੰ ਵਪਾਰ ਲਈ ਖੁਲਵਾਉਣ ਲਈ ਉਪਰਾਲੇ ਕਰਣੇ ਚਾਹੀਦੇ ਹਨ।”

ਪਾਕਿਸਤਾਨ ਨਾਲ ਵਪਾਰ ਦੀ ਮੰਗ
ਮਾਨ ਨੇ ਦਾਅਵਾ ਕੀਤਾ ਕਿ “ਪਾਕਿਸਤਾਨ ‘ਚ ਝੋਨੇ ਦੀ ਕੀਮਤ 8000 ਰੁਪਏ ਪ੍ਰਤੀ ਕੁਇੰਟਲ ਹੈ, ਜਦਕਿ ਭਾਰਤ ‘ਚ ਕੇਵਲ 2500 ਰੁਪਏ ਹੈ। ਪਾਕਿਸਤਾਨ ਰਸ਼ੀਆ ਤੋਂ ਕਣਕ ਖਰੀਦਦਾ ਹੈ, ਪਰ ਪੰਜਾਬ ਦੀ ਸਰਹੱਦ ਉਸਦੇ ਬਿਲਕੁਲ ਨੇੜੇ ਹੋਣ ਬਾਵਜੂਦ, ਹਿੰਦੁਸਤਾਨ ਸਰਕਾਰ ਅਸੀਂ ਕਿਸਾਨਾਂ ਨੂੰ ਉਥੇ ਆਪਣਾ ਉਤਪਾਦ ਭੇਜਣ ਨਹੀਂ ਦਿੰਦੀ।”

ਉਨ੍ਹਾਂ ਕਿਹਾ ਕਿ ਸਿੱਖ ਵੱਖਰੀ ਕੌਮ ਹਨ ਅਤੇ ਉਨ੍ਹਾਂ ਦਾ ਹਿੰਦੂ ਜਾਂ ਮੁਸਲਮਾਨ ਨਾਲ ਕੋਈ ਵੈਰ ਨਹੀਂ, ਇਸ ਲਈ ਪੰਜਾਬ ਨੂੰ ਪਾਕਿਸਤਾਨ ਨਾਲ ਵਪਾਰ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

ਮਾਨ ਨੇ ਆਮ ਆਦਮੀ ਪਾਰਟੀ ‘ਤੇ ਲਗਾਏ ਇਲਜ਼ਾਮ
ਮਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ “ਉਨ੍ਹਾਂ ਦੀ ਪਾਰਟੀ ਬਿਲਕੁਲ ਕਰਪਟ ਹੋ ਚੁੱਕੀ ਹੈ। ਸੰਗਰੂਰ ਦੇ ਉਨ੍ਹਾਂ ਦੇ MLA ਨੇ ਟਰੱਕ ਯੂਨੀਅਨ ਤੋਂ ਪੈਸੇ ਲਏ, ਜਿਸ ਕਾਰਨ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।”

ਡਿਪੋਰਟ ਹੋਏ ਭਾਰਤੀਆਂ ‘ਤੇ ਵੀ ਦਿੱਤਾ ਬਿਆਨ
ਮਾਨ ਨੇ ਕਿਹਾ ਕਿ “ਜੋ ਭਾਰਤੀ ਵਿਦੇਸ਼ਾਂ ਤੋਂ ਡਿਪੋਰਟ ਹੋ ਕੇ ਆਏ ਹਨ, ਉਨ੍ਹਾਂ ਵਿੱਚ ਕੋਈ ਵੀ ਸਿੱਖ ਨਹੀਂ ਸੀ। ਕੋਈ ਵੀ ਪੱਗ ਜਾਂ ਦਾਹੜੀ ਵਾਲਾ ਵਿਅਕਤੀ ਨਹੀਂ ਸੀ। ਅਸੀਂ ਸਿਰਫ਼ ਸਿੱਖਾਂ ਦੀ ਗੱਲ ਕਰਾਂਗੇ।”

By Gurpreet Singh

Leave a Reply

Your email address will not be published. Required fields are marked *