ਨਵੀਂ ਦਿੱਲੀ – ਦੇਸ਼ ਵਿੱਚ GST ਪ੍ਰਣਾਲੀ ਵਿੱਚ ਵੱਡਾ ਬਦਲਾਅ ਆਉਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹਾਲ ਹੀ ਦੇ ਐਲਾਨ ਤੋਂ ਬਾਅਦ ਵਿੱਤ ਮੰਤਰਾਲੇ ਨੇ ਕੇਵਲ ਦੋ ਟੈਕਸ ਸਲੈਬਾਂ ਦਾ ਪ੍ਰਸਤਾਵ ਤਿਆਰ ਕਰਕੇ ਪੇਸ਼ ਕਰ ਦਿੱਤਾ ਹੈ। ਇਸ ਕਦਮ ਨਾਲ ਆਮ ਜਨਤਾ ਨੂੰ ਖ਼ਾਸ ਤੌਰ ‘ਤੇ ਰੋਜ਼ਾਨਾ ਵਰਤੋਂ ਵਾਲੇ ਜ਼ਰੂਰੀ ਸਮਾਨ ‘ਤੇ ਸਸਤੀ ਕੀਮਤਾਂ ਦਾ ਲਾਭ ਮਿਲੇਗਾ।
ਰਿਪੋਰਟਾਂ ਮੁਤਾਬਕ, ਨਵੀਂ GST ਬਣਤਰ ਵਿੱਚ ਇੱਕ ਨੀਵਾਂ ਸਲੈਬ ਜ਼ਰੂਰੀ ਸਮਾਨ ਲਈ ਹੋਵੇਗਾ, ਜਿਸ ‘ਤੇ ਘੱਟ ਦਰਾਂ ‘ਤੇ ਟੈਕਸ ਲੱਗੇਗਾ, ਜਦਕਿ ਦੂਜਾ ਸਲੈਬ ਬਾਕੀ ਉਤਪਾਦਾਂ ਅਤੇ ਸੇਵਾਵਾਂ ਲਈ ਹੋਵੇਗਾ। ਇਸ ਨਾਲ ਮੌਜੂਦਾ 4–5 ਸਲੈਬਾਂ ਦੀ ਜਟਿਲਤਾ ਖਤਮ ਹੋ ਜਾਵੇਗੀ ਅਤੇ ਟੈਕਸ ਪ੍ਰਣਾਲੀ ਹੋਰ ਸਧਾਰਨ ਹੋਵੇਗੀ।
ਵਿੱਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਰਾਹਤ ਮਿਲੇਗੀ, ਬਲਕਿ ਕਾਰੋਬਾਰੀਆਂ ਲਈ ਵੀ GST ਭਰਨ ਦੀ ਪ੍ਰਕਿਰਿਆ ਆਸਾਨ ਹੋਵੇਗੀ। ਮਹਿੰਗਾਈ ‘ਤੇ ਕਾਬੂ ਪਾਉਣ ਵਿੱਚ ਵੀ ਇਸ ਦਾ ਯੋਗਦਾਨ ਹੋ ਸਕਦਾ ਹੈ।
ਉਮੀਦ ਹੈ ਕਿ ਇਹ ਨਵਾਂ ਪ੍ਰਸਤਾਵ GST ਕੌਂਸਲ ਦੀ ਅਗਲੀ ਮੀਟਿੰਗ ਵਿੱਚ ਮੰਜੂਰ ਕੀਤਾ ਜਾਵੇਗਾ ਅਤੇ ਫਿਰ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗਾ।
