ਚੰਡੀਗੜ੍ਹ, 2 ਦਸੰਬਰ 2025: ਹੈੱਡਕੁਆਰਟਰ ਦੇ ਸਪੈਸ਼ਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਚੰਡੀਗੜ੍ਹ ਨੇ ਦੋਵੇਂ ਕੈਪਸਾਂ (ਬੀਐੱਸਐੱਫ ਕੈਂਪਸ, ਲਖਨੌਰ, ਮੋਹਾਲੀ ਅਤੇ ਇੰਡਸਟ੍ਰੀਅਲ ਏਰੀਆ, ਫੇਜ-2, ਚੰਡੀਗੜ੍ਹ) ਵਿੱਚ ਸੀਮਾ ਸੁਰੱਖਿਆ ਬਲ ਡਾਇਮੰਡ ਜੁਬਲੀ ਦਾ ਆਯੋਜਨ ਕੀਤਾ ਗਿਆ।
ਇਸ ਤੋਂ ਪਹਿਲਾਂ, 21 ਨਵੰਬਰ 2025 ਨੂੰ, ਫੋਰਸ ਹੈੱਡਕੁਆਰਟਰ ਨੇ 176 ਬਟਾਲੀਅਨ, ਸੀਮਾ ਸੁਰੱਖਿਆ ਬਲ ਕੈਂਪਸ, ਭੁਜ (ਗੁਜਰਾਤ) ਵਿਖੇ ਡਾਇਮੰਡ ਜੁਬਲੀ ਵਰ੍ਹਾ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ, ਜਿਸ ਦੀ ਪ੍ਰਧਾਨਗੀ ਭਾਰਤ ਦੇ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਨੇ ਬਲ ਦੇ ਜਵਾਨਾਂ ਨੂੰ ਵੀਰਤਾ ਪੁਰਸਕਾਰ, ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਯੋਜਨ ਦੇ ਦੌਰਾਨ ਸਕਾਈ ਡਾਇਵਿੰਗ ਅਤੇ ਡ੍ਰੋਨ ਸ਼ੋਅ ਆਕਰਸ਼ਣ ਦਾ ਕੇਂਦਰ ਰਹੇ।
ਅੱਜ, ਸ਼੍ਰੀ ਸਤੀਸ਼ ਐੱਸ. ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਪੱਛਮੀ ਕਮਾਨ ਦੇ ਸਾਰੇ ਸਰਹੱਦੀ ਗਾਰਡਸ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੀ ਸੁਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।
ਇਸ ਤੋਂ ਬਾਅਦ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਲਖਨੌਰ ਕੈਂਪਸ ਵਿੱਚ ਇੱਕ ਪ੍ਰੈੱਸ ਬ੍ਰੀਫਿੰਗ ਕੀਤੀ। ਰਾਸ਼ਟਰੀ ਅਤੇ ਖੇਤਰੀ ਮੀਡੀਆ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ ਸਥਾਪਨਾ 01 ਦਸੰਬਰ 1965 ਨੂੰ ‘ਰੱਖਿਆ ਦੀ ਪਹਿਲੀ ਲਾਈਨ’ ਦੇ ਤੌਰ ‘ਤੇ 25 ਬਟਾਲੀਅਨ ਦੇ ਨਾਲ ਹੋਈ ਸੀ, ਜੋ ਹੁਣ ਵਧ ਕੇ 193 ਬਟਾਲੀਅਨ ਹੋ ਗਈ ਹੈ ਅਤੇ ਪਾਕਿਸਤਾਨ ਅਤੇ ਬੰਗਲਾ ਦੇਸ਼ ਦੇ ਨਾਲ ਕੁੱਲ 6386 ਕਿਲੋਮੀਟਰ ਅੰਤਰਰਾਸ਼ਟਰੀ ਬਾਰਡਰ ਦੀ ਸੁਰੱਖਿਆ ਕਰ ਰਹੀ ਹੈ। ਸੀਮਾ ਸੁਰੱਖਿਆ ਬਲ ਦੀ ਪੱਛਮੀ ਕਮਾਨ ਭਾਰਤ-ਪਾਕਿ ਬਾਰਡਰ ‘ਤੇ 2289.66 ਕਿਲੋਮੀਟਰ ਦੀ ਸੁਰੱਖਿਆ ਕਰ ਰਿਹਾ ਹੈ।
ਇਹ ਬਲ ਵਿਸ਼ਵ ਦਾ ਸਭ ਨਾਲੋਂ ਵੱਡਾ ਸੀਮਾ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲਾ ਬਲ ਹੈ, ਜਿਸ ਵਿੱਚ ਏਅਰ-ਵਿੰਗ, ਵਾਟਰ ਵਿੰਗ ਅਤੇ ਆਰਟਲਰੀ ਰੈਜ਼ੀਮੈਂਟ ਹੈ, ਨਾਲ ਹੀ 2.76 ਲੱਖ ਤੋਂ ਵੱਧ ਬਹਾਦਰ ਪੁਰਸ਼ ਅਤੇ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਜਿੱਥੇ ਤੱਕ ਪੱਛਮੀ ਕਮਾਨ ਦੀ ਗੱਲ ਹੈ, ਇਹ 05 ਫ੍ਰੰਟੀਅਰਸ ਯਾਨੀ ਕਸ਼ਮੀਰ, ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੋਂ ਇਲਾਵਾ 03 ਸਹਾਇਕ ਟ੍ਰੇਨਿੰਗ ਸੈਂਟਰਾਂ ਦੇ ਨਾਲ ਭਾਰਤ-ਪਾਕਿਸਤਾਨ ਬਾਰਡਰ ‘ਤੇ ਪ੍ਰਭਾਵਸ਼ਾਲੀ ਸੀਮਾ ਪ੍ਰਬੰਧਨ ਲਈ ਜਵਾਬਦੇਹ ਹੈ।
ਔਖੇ ਇਲਾਕਿਆਂ ਅਤੇ ਖਰਾਬ ਮੌਸਮ ਦੇ ਬਾਵਜੂਦ, ਸੀਮਾ ਸੁਰੱਖਿਆ ਬਲ ਜਵਾਨ, ਘੁਸਪੈਠ, ਨਸ਼ੀਲੇ ਪਦਾਰਥਾਂ, ਹਥਿਆਰਾਂ, ਗੋਲਾ –ਬਾਰੂਦ ਦੀ ਤਸਕਰੀ ਜਿਹੇ ਸੀਮਾ-ਪਾਰ ਅਪਰਾਧਾਂ ਨੂੰ ਅਸਰਦਾਰ ਢੰਗ ਨਾਲ ਰੋਕ ਰਿਹਾ ਹੈ। ਦੁਸ਼ਮਣ ਦੇ ਮਾੜੇ ਇਰਾਦਿਆਂ ਨੂੰ ਅਸਫਲ ਕਰਨ ਲਈ ਸੀਮਾ ਸੁਰੱਖਿਆ ਬਲ ਦੇ ਯਤਨਾਂ ‘ਤੇ ਚਾਨਣਾ ਪਾਉਂਦੇ ਹੋਏ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਮੀਡੀਆ ਨੂੰ ਵੱਖ-ਵੱਖ ਆਪ੍ਰੇਸ਼ਨ ਅਤੇ ਉਨ੍ਹਾਂ ਦੀਆਂ ਕਾਮਯਾਬੀਆਂ ਨਾਲ ਜਾਣੂ ਕਰਵਾਇਆ ਅਤੇ ਕਿਹਾ ਕਿ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ, ਸੀਮਾ ਸੁਰੱਖਿਆ ਬਲ ਨੇ ਅਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਦੇਸ਼ ਦੇ ਦੁਸ਼ਮਣਾਂ ਨੂੰ ਸਰਹੱਦਾਂ ਦੀ ਰੱਖਿਆ ਕਰਨ ਲਈ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਪੱਛਮੀ ਕਮਾਨ ਨੇ ਵਰ੍ਹੇ ਦੀਆਂ ਖਾਸ ਗੱਲਾਂ ਬਾਰੇ ਦੱਸਿਆ-
· ਆਪ੍ਰੇਸ਼ਨ ਸਿੰਦੂਰ-
ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨੀ ਹਮਲੇ ਦਾ ਜਵਾਬ ਦੇਣ, ਬਾਰਡਰ ਪੋਸਟ ਦੀ ਰੱਖਿਆ ਕਰਨ, ਦੁਸ਼ਮਣ ਦੇ ਇਨਫ੍ਰਾਸਟ੍ਰਕਚਰ ਨੂੰ ਖਤਮ ਕਰਨ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੀਮਾ ਸੁਰੱਖਿਆ ਬਲ ਨੇ ਨਿਗਰਾਨੀ ਅਤੇ ਸੰਭਾਵੀ ਹਮਲਿਆਂ ਲਈ ਇਸਤੇਮਾਲ ਹੋਣ ਵਾਲੇ ਪਾਕਿਸਤਾਨੀ ਡ੍ਰੋਨ ਦਾ ਸਰਗਰਮ ਤੌਰ ‘ਤੇ ਮੁਕਾਬਲਾ ਕੀਤਾ, ਡ੍ਰੋਨ ਘੁਸਪੈਠ ਦਾ ਪਤਾ ਲਗਾਉਣ ਅਤੇ ਉਸ ਨੂੰ ਬੇਅਸਰ ਕਰਨ ਲਈ ਐਂਟੀ-ਡ੍ਰੋਨ ਸਿਸਟਮ ਤੈਨਾਤ ਕੀਤੇ। ਸੀਮਾ ਸੁਰੱਖਿਆ ਬਲਕਰਮੀਆਂ ਦੀ ਬਹਾਦਰੀ ਦੀ ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਬਹੁਤ ਤਾਰੀਫ ਕੀਤੀ। ਬਤੌਰ ਸਨਮਾਨ, ਬਹਾਦੁਰ ਬੀਐੱਸਐੱਫ ਕਰਮਚਾਰੀਆਂ ਨੂੰ 2 ਵੀਰ ਚੱਕਰ ਅਤੇ 16 ਬਹਾਦਰੀ ਪੁਰਸਕਾਰ ਨਾਲ ਨਵਾਜਿਆ ਗਿਆ।
· ਜੰਮੂ ਅਤੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਬੀਐੱਸਐੱਫ ਦੁਆਰਾ ਬਚਾਅ ਅਭਿਆਨ-
ਸੀਮਾ ਸੁਰੱਖਿਆ ਬਲ ਨੇ ਹਾਲ ਹੀ ਵਿੱਚ ਜੰਮੂ ਅਤੇ ਪੰਜਾਬ ਵਿੱਚ ਆਈ 2025 ਦੇ ਭਿਆਨਕ ਹੜ੍ਹਾਂ ਦੌਰਾਨ ਵੱਡੇ ਪੈਮਾਣੇ ‘ਤੇ ਬਚਾਅ ਅਤੇ ਰਾਹਤ ਆਪ੍ਰੇਸ਼ਨ ਚਲਾਇਆ, ਨਾਲ ਹੀ ਭਾਰਤ-ਪਾਕਿ ਬਾਰਡਰ ‘ਤੇ ਸਖਤ ਨਿਗਰਾਨੀ ਵੀ ਰੱਖੀ। ਬੀਐੱਸਐੱਫ ਨੇ ਭਾਰਤੀ ਸੈਨਾ, ਹਵਾਈ ਸੈਨਾ ਅਤੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਦੇ ਨਾਲ ਮਿਲ ਕੇ ਸਪੀਡਬੋਟ ਅਤੇ ਹੈਲੀਕੌਪਟਰ ਦਾ ਇਸਤੇਮਾਲ ਕਰਕੇ, ਗੁਰਦਾਸਪੁਰ, ਫਿਰੋਜ਼ਪੁਰ, ਫਾਜਿਲਕਾ, ਅੰਮ੍ਰਿਤਸਰ ਅਤੇ ਜੰਮੂ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹਜ਼ਾਰਾਂ ਫਸੇ ਹੋਏ ਪਿੰਡਵਾਸੀਆਂ ਨੂੰ ਕੱਢਿਆ। ਬੀਐੱਸਐੱਫ ਦੇ ਹੈਲੀਕੌਪਟਰਾਂ ਨੇ ਜੰਮੂ ਦੇ ਅਖਨੂਰ ਸੈਕਟਰ ਵਿੱਚ ਮਹਿਲਾਵਾਂ ਅਤੇ ਬੱਚਿਆਂ ਸਮੇਤ 45 ਪਿੰਡਵਾਸੀਆਂ ਨੂੰ ਬਚਾਇਆ। ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਅਤੇ ਮੈਡੀਕਲ ਮਦਦ ਲਈ ਮੁਫਤ ਅਤੇ ਪਸ਼ੂ ਮੈਡੀਕਲ ਕੈਂਪ ਵੀ ਲਗਾਏ ਗਏ।
• ਬੀਐੱਸਐੱਫ ਐਂਟੀ ਡ੍ਰੋਨ ਸਿਸਟਮ-
ਸੀਮਾ ਸੁਰੱਖਿਆ ਬਲ, ਭਾਰਤ-ਪਾਕਿਸਤਾਨ ਬਾਰਡਰ ‘ਤੇ ਸਰਹੱਦ-ਪਾਰ ਡ੍ਰੋਨ ਖਤਰਿਆਂ ਦਾ ਮੁਕਾਬਲਾ ਕਰਨ ਲਈ ਰਵਾਇਤੀ ਤਕਨਾਲੋਜੀ ਦੇ ਮਲਟੀ ਲੇਅਰਡ ਤਰੀਕੇ ਦਾ ਇਸਤੇਮਾਲ ਕਰਦਾ ਹੈ। ਸਿਸਟਮ ਵਿੱਚ ਰਡਾਰ, ਇਲੈਕਟ੍ਰੋ-ਔਪਟੀਕਲ, ਇਨਫ੍ਰਾਰੈਡ ਕੈਮਰੇ ਅਤੇ ਰੇਡੀਓ ਫ੍ਰੀਕੁਐਂਸੀ ਵਿਸ਼ਲੇਸ਼ਕ ਸਮੇਤ ਕਈ ਸੈਂਸਰ ਲਗੇ ਹੁੰਦੇ ਹਨ ਤਾਂ ਜੋ ਪਾਕਿ ਡ੍ਰੋਨ ਦਾ ਪਤਾ ਲਗਾ ਕੇ ਟਰੈਕ ਕਰਕੇ ਬੇਅਸਰ ਕੀਤਾ ਜਾ ਸਕੇ। ਸਾਲ 2025 ਦੌਰਾਨ, ਸੀਮਾ ਸੁਰੱਖਿਆ ਬਲ ਨੇ ਆਪਣੇ ਜ਼ਿੰਮੇਵਾਰੀ ਦੇ ਖੇਤਰ ਵਿੱਚ 278 ਡ੍ਰੋਨ ਬਰਾਮਦ ਕੀਤੇ।
• ਜ਼ਬਤੀਆਂ ਅਤੇ ਗ੍ਰਿਫ਼ਤਾਰੀਆਂ –
ਸੀਮਾ ਸੁਰੱਖਿਆ ਬਲ ਨੇ ਤਸਕਰੀ ਅਤੇ ਗੈਰ-ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਪਾਕਿਸਤਾਨ ਨਾਲ ਭਾਰਤ ਦੀ ਪੱਛਮੀ ਸਰਹੱਦ ‘ਤੇ ਵੱਡੀ ਮਾਤਰਾ ਵਿੱਚ ਜ਼ਬਤੀਆਂ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਹਨ। ਪੱਛਮੀ ਸਰਹੱਦ ‘ਤੇ ਆਪ੍ਰੇਸ਼ਨ, ਮੁੱਖ ਤੌਰ ‘ਤੇ ਡ੍ਰੋਨ ਨਾਲ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਗਿਆ ਹੈ। ਸਾਲ 2025 ਵਿੱਚ, ਬੀਐੱਸਐੱਫ ਨੇ 380 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 200 ਤੋਂ ਵੱਧ ਹਥਿਆਰਾਂ ਨੂੰ ਜ਼ਬਤ ਕੀਤਾ ਹੈ। ਇਸ ਤੋਂ ਇਲਾਵਾ, 53 ਪਾਕਿ ਘੁਸਪੈਠੀਆਂ/ਤਸਕਰਾਂ ਨੂੰ ਫੜਿਆ ਗਿਆ ਹੈ।
• ਕੈਡਰ ਸਮੀਖਿਆ –
ਕੈਡਰ ਸਮੀਖਿਆ ਦੀ ਮਨਜ਼ੂਰੀ ਦੇ ਬਾਅਦ, ਖ਼ਾਸ ਕਰਕੇ ਗਰੁੱਪ ‘ਬੀ’ ਅਤੇ ’ਸੀ’ ਦੀਆਂ ਤਰੱਕੀਆਂ ਵਿੱਚ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਲਗਭਗ 23,000 ਤੋਂ ਵੱਧ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਗਲੇ ਅਹੁਦਿਆਂ ‘ਤੇ ਤਰੱਕੀ ਦਿੱਤੀ ਗਈ ਹੈ। ਗਰੁੱਪ ‘ਬੀ’ ਅਤੇ ’ਸੀ’ ਦੇ ਯੋਗ ਅਧਿਕਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੇ ਦਿਨ ਤੋਂ ਅਗਲਾ ਸੀਨੀਅਰ ਆਨਰੇਰੀ ਰੈਂਕ ਪ੍ਰਦਾਨ ਕੀਤਾ ਗਿਆ ਹੈ। ਹਾਲ ਹੀ ਵਿੱਚ ਮਿਨੀਸਟ੍ਰੀਅਲ ਅਤੇ ਸਟੈਨੋਗ੍ਰਾਫਰ ਸ਼੍ਰੇਣੀਆਂ ਦੀ ਕੈਡਰ ਸਮੀਖਿਆ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਇੰਜੀਨੀਅਰਿੰਗ ਅਤੇ ਗਰੁੱਪ-‘ਏ’ ਗਜ਼ਟਿਡ ਅਧਿਕਾਰੀਆਂ ਦੀ ਕੈਡਰ ਸਮੀਖਿਆ ਵੀ ਜਲਦੀ ਹੀ ਮਨਜ਼ੂਰ ਕਰ ਦਿੱਤੀ ਜਾਵੇਗੀ।
• ਸੀਮਾ ਸੁਰੱਖਿਆ ਬਲ ਵਿੱਚ ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਜਵਾਨਾਂ ਦੇ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਨਾਲ ਕੀਤੇ ਗਏ ਸਹਿਮਤੀ ਪੱਤਰਾਂ ਦੀ ਜਾਣਕਾਰੀ ਦਿੱਤੀ।
• ਸੀਮਾ ਸੁਰੱਖਿਆ ਬਲ ਨੇ ਬਤੌਰ ਨੋਡਲ ਏਜੰਸੀ ਰਾਸ਼ਟਰੀ ਏਕਤਾ ਦਿਵਸ ਪਰੇਡ ਦਾ ਆਯੋਜਨ ਕੀਤਾ, ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਸੀਮਾ ਸੁਰੱਖਿਆ ਬਲ ਅਤੇ ਹੋਰ ਕੇਂਦਰੀ ਬਲ ਅਤੇ ਰਾਜ ਪੁਲਿਸ ਬਲਾਂ ਦੀਆਂ ਪੈਦਲ ਟੁਕੜੀਆਂ ਨੇ ਹਿੱਸਾ ਲਿਆ।
• 10 ਬਟਾਲੀਅਨ ਬੀਐੱਸਐੱਫ ਦੇ ਕਾਂਸਟੇਬਲ ਅਨੁਜ ਨੂੰ ਵਰਲਡ ਪੁਲਿਸ ਅਤੇ ਫਾਇਰ ਖੇਡ, ਆਲ ਇੰਡੀਆ ਪੁਲਿਸ ਸ਼ੂਟਿੰਗ ਪ੍ਰਤੀਯੋਗਿਤਾ ਅਤੇ ਵਰਲਡ ਵੁਸ਼ੁ ਚੈਂਪਿਅਨਸ਼ਿਪ ਸਮੇਤ ਹਾਲ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਆਯੋਜਨਾਂ ਵਿੱਚ ਉਨ੍ਹਾਂ ਦੀ ਅਸਾਧਾਰਣ ਪ੍ਰਤਿਭਾ ਅਤੇ ਜ਼ਿਕਰਯੋਗ ਸਫਲਤਾ ਲਈ ਕਾਂਸਟੇਬਲ ਤੋਂ ਮੁੱਖ ਕਾਂਸਟੇਬਲ ਦੇ ਅਹੁਦੇ ‘ਤੇ ਤਰੱਕੀ ਪ੍ਰਦਾਨ ਕੀਤੀ ਗਈ।
• ਇਸੇ ਤਰ੍ਹਾਂ, 155 ਬਟਾਲੀਅਨ ਸੀਮਾ ਸੁਰੱਖਿਆ ਬਲ ਦੀ ਮਹਿਲਾ ਕਾਂਸਟੇਬਲ ਸ਼ਿਵਾਨੀ ਨੂੰ ਵੀ ਬ੍ਰਾਜ਼ੀਲ ਵਿੱਚ 17ਵੀਂ ਵਰਲਡ ਵੁਸ਼ੁ ਚੈਂਪਿਅਨਸ਼ਿਪ 2025 ਦੌਰਾਨ ਸਿਲਵਰ ਮੈਡਲ ਜਿੱਤਣ ‘ਤੇ ਮੁੱਖ ਕਾਂਸਟੇਬਲ ਦੇ ਅਹੁਦੇ ‘ਤੇ ਆਊਟ ਔਫ ਟਰਨ ਪ੍ਰਮੋਸ਼ਨ (ਬੀਐੱਸਐੱਫ ਵਿੱਚ ਆਪਣੀਆਂ ਸਰਵਿਸਿਸ ਦੇ ਸਿਰਫ ਪੰਜ ਮਹੀਨਿਆਂ ਦੇ ਅੰਦਰ) ਦਿੱਤਾ ਗਿਆ। ਬੀਐੱਸਐੱਫ ਵਿੱਚ 21 ਸਾਲ ਦੇ ਅੰਤਰ ਤੋਂ ਬਾਅਦ ਇਸ ਤਰ੍ਹਾਂ ਦਾ ਆਊਟ ਔਫ ਟਰਨ ਪ੍ਰਮੋਸ਼ਨ ਦਿੱਤਾ ਗਿਆ।
ਅੰਤ ਵਿੱਚ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਦੁਹਰਾਇਆ ਕਿ ਕਈ ਮੁਸ਼ਕਲਾਂ ਦੇ ਬਾਵਜੂਦ, ਅੰਤਰਰਾਸ਼ਟਰੀ ਸਰਹੱਦ ਅਤੇ ਲਾਈਨ ਔਫ ਕੰਟਰੋਲ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨ, ‘ਜੀਵਨ ਪ੍ਰਯੰਤ ਕਰਤਵਯ’ ਦੇ ਆਪਣੇ ਨਾਅਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿੰਮੇਵਾਰੀ ਦੇ ਖੇਤਰ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ।
ਜਲਦੀ ਹੀ, ਇਸ ਹੈੱਡਕੁਆਰਟਰ ਵਿਖੇ ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ ਐਲਾਨ ਕੀਤੇ ਗਏ ਸੇਵਾ ਕਰ ਰਹੇ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਮੈਡਲ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ।
ਇਸ ਦੌਰਾਨ ‘Barakhana’ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੀਐੱਸਐੱਫ ਦੇ ਜਵਾਨਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੇ ਹਿੱਸਾ ਲੈ ਕੇ ਆਯੋਜਨ ਨੂੰ ਸਫਲ ਬਣਾਇਆ। ਐਡੀਸ਼ਨਲ ਡਾਇਰੈਕਟਰ ਜਨਰਲ ਨੇ ਆਯੋਜਨ ਵਿੱਚ ਮੌਜੂਦ ਬਲ ਕਰਮਚਾਰੀਆਂ ਨੂੰ ਸਰਹੱਦ ‘ਤੇ ਸੁਚੇਤ ਰਹਿਣ ਅਤੇ ਬਲ ਦਾ ਸਨਮਾਨ ਬਣਾਏ ਰੱਖਣ ਦੇ ਹਰ ਸੰਭਵ ਯਤਨ ਕਰਨ ਲਈ ਕਿਹਾ।
