ਗੁਰਪੁਰਬ ‘ਤੇ ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ, ਲੱਖਾਂ ਲੋਕਾਂ ਨੂੰ ਮਿਲੇਗਾ ਫ਼ਾਇਦਾ (ਵੀਡੀਓ)

ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਕਾਫੀ ਦੇਰ ਤੋਂ ਨਿਰਮਾਣ ਅਧੀਨ ਸੀ। ਇਸ ਨਾਲ ਮਾਝਾ ਇਲਾਕੇ ਲਈ ਲਾਈਫ਼ਲਾਈਨ ਸਾਬਿਤ ਹੋਵੇਗਾ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਇਸ ਨਾਲ ਜਿੱਥੇ ਬਿਜਲੀ ਬਣੇਗੀ, ਨਾਲ-ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਅਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਡੈਮ ਦੀ ਕੁੱਲ ਲਾਗਤ 3394.49 ਕਰੋੜ ਹੈ, ਜਿਸ ‘ਚ 80 ਫ਼ੀਸਦੀ ਯੋਗਦਾਨ ਪੰਜਾਬ ਦਾ ਹੈ ਅਤੇ 20 ਫ਼ੀਸਦੀ ਹਿੱਸਾ ਕੇਂਦਰ ਦਾ ਹੈ। ਇਸ ਨਾਲ 3171 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਗਈ, ਜਿਹਦੇ ‘ਚੋਂ 1643.77 ਏਕੜ ਜ਼ਮੀਨ ਪੰਜਾਬ ਨਾਲ ਸਬੰਧਿਤ ਅਤੇ ਬਾਕੀ ਜੰਮੂ-ਕਸ਼ਮੀਰ ਨਾਲ ਸਬੰਧਿਤ ਜ਼ਮੀਨ ਹੈ।

ਮੁੱਖ ਮੰਤਰੀ ਨੇ ਕਿਹਾ ਕਿ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਡੈਮ ਕਾਰਨ ਬਣਨ ਵਾਲੀਆਂ ਤਿੰਨ ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਿਮ ਪੜਾਅ ‘ਤੇ ਹੈ। ਇਸ ਤੋਂ ਇਲਾਵਾ ਇਕ ਝੀਲ ਵੀ ਬਣਾਈ ਗਈ ਹੈ, ਜਿਸ ਨੂੰ ਟੂਰਿੱਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਦਾ ਵੱਡਾ ਫ਼ਾਇਦਾ ਹੋਵੇਗਾ।



 

By Gurpreet Singh

Leave a Reply

Your email address will not be published. Required fields are marked *