05
Nov
ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਕਾਫੀ ਦੇਰ ਤੋਂ ਨਿਰਮਾਣ ਅਧੀਨ ਸੀ। ਇਸ ਨਾਲ ਮਾਝਾ ਇਲਾਕੇ ਲਈ ਲਾਈਫ਼ਲਾਈਨ ਸਾਬਿਤ ਹੋਵੇਗਾ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਇਸ ਨਾਲ ਜਿੱਥੇ ਬਿਜਲੀ ਬਣੇਗੀ, ਨਾਲ-ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਅਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਡੈਮ ਦੀ ਕੁੱਲ ਲਾਗਤ 3394.49 ਕਰੋੜ ਹੈ, ਜਿਸ 'ਚ 80 ਫ਼ੀਸਦੀ ਯੋਗਦਾਨ ਪੰਜਾਬ ਦਾ ਹੈ ਅਤੇ 20 ਫ਼ੀਸਦੀ ਹਿੱਸਾ ਕੇਂਦਰ ਦਾ ਹੈ। ਇਸ ਨਾਲ 3171 ਏਕੜ ਦੇ ਕਰੀਬ…
