ਦੀਵਾਲੀ ਮੌਕੇ ਜਲੰਧਰ ‘ਚ ਇਨ੍ਹਾਂ ਥਾਵਾਂ ‘ਤੇ ਵਿਕਣਗੇ ਪਟਾਕੇ, DC ਨੇ ਜਾਰੀ ਕੀਤੇ ਹੁਕਮ

ਜਲੰਧਰ–ਜ਼ਿਲ੍ਹਾ ਮੈਜਿਸਟ੍ਰੇ੍ਟ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਦੀਵਾਲੀ ’ਤੇ ਅਸਥਾਈ ਪਟਾਕਾ ਮਾਰਕਿਟ ਦੋ ਥਾਵਾਂ ’ਤੇ ਲਾਈ ਜਾਵੇਗੀ। ਇਸ ਲਈ ਚਾਰਾ ਮੰਡੀ ਲੰਮਾ ਪਿੰਡ ਅਤੇ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਨੂੰ ਚੁਣਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਹਰ ਸਾਲ ਪਟਾਕਾ ਮਾਰਕਿਟ ਬਰਲਟਨ ਪਾਰਕ ਵਿਚ ਲੱਗਦੀ ਸੀ ਪਰ ਇਸ ਵਾਰ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਕਾਰਨ ਉਥੇ ਅਸਥਾਈ ਮਾਰਕਿਟ ਲਾਉਣੀ ਸੰਭਵ ਨਹੀਂ ਹੈ। ਨਗਰ ਨਿਗਮ ਕਮਿਸ਼ਨਰ ਵੱਲੋਂ ਵੱਖ-ਵੱਖ ਥਾਵਾਂ ਦੀ ਜਾਂਚ ਕਰਕੇ ਰਿਪੋਰਟ ਸੌਂਪੀ ਗਈ, ਜਿਸ ਦੇ ਆਧਾਰ ’ਤੇ ਇਨ੍ਹਾਂ ਦੋਵਾਂ ਥਾਵਾਂ ਨੂੰ ਉਚਿਤ ਮੰਨਦੇ ਹੋਏ ਚੁਣਿਆ ਗਿਆ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਸਬੰਧਤ ਅਧਿਕਾਰੀਆਂ ਨੂੰ ਪਟਾਕਾ ਮਾਰਕਿਟ ਵਿਚ ਐਕਸਪਲੋਸਿਵ ਐਕਟ 2008 ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਪੁਲਸ ਵਿਭਾਗ, ਨਗਰ ਨਿਗਮ ਅਤੇ ਫਾਇਰ ਵਿਭਾਗ ਨੂੰ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਰੱਖਿਆ ਪ੍ਰਬੰਧ, ਅੱਗ ਸੁਰੱਖਿਆ ਉਪਕਰਨ, ਟ੍ਰੈਫਿਕ ਪ੍ਰਬੰਧਨ ਅਤੇ ਹੋਰ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਤਿਉਹਾਰਾਂ ਨੂੰ ਯਕੀਨੀ ਅਤੇ ਸੁਚਾਰੂ ਢੰਗ ਨਾਲ ਮਨਾਉਣ ਲਈ ਉਚਿਤ ਪ੍ਰਬੰਧ ਕਰਨਾ ਹੈ ਤਾਂ ਕਿ ਲੋਕ ਬੇਫਿਕਰ ਹੋ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਸਕਣ।

By Gurpreet Singh

Leave a Reply

Your email address will not be published. Required fields are marked *