ਜੀਰਕਪੁਰ, 14 ਜੂਨ : ਵਿਸ਼ਵ ਖੂਨਦਾਤਾ ਦਿਵਸ ਦੇ ਮੌਕੇ ’ਤੇ ਅਤੇ ਗਰਮੀਆਂ ਦੌਰਾਨ ਹਸਪਤਾਲਾਂ ਵਿੱਚ ਖੂਨ ਦੀ ਵੱਧ ਰਹੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ, ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਵੱਲੋਂ ਗੁਰੂਦੇਵ ਸ੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਅਵਿਨ ਕਾਰਤਿਕ ਰੈਸਟੋਰੈਂਟ ਦੇ ਸਹਿਯੋਗ ਨਾਲ ਜੀਰਕਪੁਰ ’ਚ ਮੈਟਰ ਦੇ ਬਾਹਰ ਇੱਕ ਖੂਨਦਾਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ।
ਇਸ ਖੂਨਦਾਨ ਸ਼ਿਵਿਰ ਵਿਚ ਇੰਡੀਅਨ ਰੈਡਕਰੋਸ ਸੋਸਾਇਟੀ ਜਿਲਾ ਸ਼ਾਖਾ ਮੋਹਾਲੀ ਦਾ ਅਹਿਮ ਯੋਗਦਾਨ ਰਿਹਾ। ਕੈੰਪ ਸਵੇਰੇ 10:00 ਵਜੇ ਸ਼ੁਰੂ ਹੋਏ ਅਤੇ ਦੁਪਹਿਰ 3:00 ਵਜੇ ਤੱਕ ਚੱਲਦਾ ਰਿਹਾ।

ਵਿਸ਼ਵਾਸ ਫਾਉਂਡੇਸ਼ਨ ਦੇ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਸ਼ਿਵਿਰ ਨੂੰ ਸਫਲ ਬਣਾਉਣ ਵਿੱਚ ਵਿਸ਼ਵਾਸ ਫਾਉਂਡੇਸ਼ਨ ਤੋਂ ऋਸ਼ੀ ਸ਼ਾਸ਼ਵਤ ਵਿਸ਼ਵਾਸ, ਡਾਕਟਰ ਪ੍ਰੇਮ ਨਾਥ ਬੰਸਲ, ਪਵਨ ਗਰਗ, ਪ੍ਰਦੂਮਨ ਬਰੇਜਾ ਅਤੇ ਸੰਦੀਪ ਪਰਮਾਰ ਦਾ ਸਹਿਯੋਗ ਅਤਿ ਸਰਾਹਣਯੋਗ ਰਿਹਾ।
ਬਲੈਡ ਬੈਂਕ ਐਮ ਕੇਇਰ ਬਲਡ ਸੈਂਟਰ ਜੀਰਕਪੁਰ ਦੀ ਟੀਮ ਨੇ ਡਾਕਟਰ ਕਾਰਤਿਕ ਅਗਰਵਾਲ ਦੀ ਦੇਖਰੇਖ ਵਿੱਚ 53 ਯੂਨਿਟਸ ਖੂਨ ਕੱਠਾ ਕੀਤਾ। ਇਸ ਖੂਨਦਾਨ ਸ਼ਿਵਿਰ ਵਿੱਚ ਸਾਰੇ ਖੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਅਤੇ ਗਿਫਟ ਦੇ ਕੇ ਉਤਸ਼ਾਹਿਤ ਕੀਤਾ ਗਿਆ।
