10ਵੀਂ ਜਮਾਤ ਦਾ ਪੇਪਰ ਦੇ ਕੇ ਆ ਰਹੇ 3 ਮੁੰਡਿਆਂ ਨਾਲ ਵੱਡਾ ਹਾਦਸਾ, ਇਕ ਦੀ ਮੌਤ

ਪੱਟੀ-ਦਸਵੀਂ ਜਮਾਤ ਦਾ ਪੇਪਰ ਦੇ ਕੇ ਆ ਰਹੇ ਤਿੰਨ ਨੌਜਵਾਨਾਂ ਨਾਲ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਇਕ ਵਿਦਿਆਰਥੀ ਦੀ ਮੌਤ ਅਤੇ 3 ਜ਼ਖਮੀ ਹੋ ਗਏ।

ਸਰਕਾਰੀ ਹਾਈ ਸਕੂਲ ਬੋਪਾਰਾਏ ਦੇ ਦਸਵੀਂ ਜਮਾਤ ਦੇ ਦੋ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰਨਾਲਾ ਵਿਖੇ ਬੋਰਡ ਦੀਆਂ ਹੋ ਰਹੀਆਂ ਪ੍ਰੀਖਿਆਵਾਂ ਵਿਚ ਗਣਿਤ ਵਿਸ਼ੇ ਦਾ ਪੇਪਰ ਦੇ ਕੇ ਮੋਟਰਸਾਈਕਲ ਉਪਰ ਵਾਪਸ ਆ ਰਹੇ ਸਨ ਕਿ ਬੋਪਾਰਾਏ ਦੇ ਨੇੜੇ ਪਿੰਡ ਧਗਾਣਾ ਵਿਚ ਇਕ ਕਾਰ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਦੌਰਾਨ ਚਾਰ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਵੀਰਪਾਲ ਸਿਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੋਪਾਰਾਏ ਦੀ ਮੌਤ ਹੋ ਗਈ ਅਤੇ ਤਿੰਨ ਵਿਦਿਆਰਥੀ ਲਖਵਿੰਦਰ ਸਿੰਘ, ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ, ਸਾਹਿਲਪ੍ਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਗੰਭੀਰ ਜ਼ਖਮੀ ਹੋ ਗਏ। ਫਿਲਹਾਲ ਪੁਲਸ ਵਲੋਂ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

By Gurpreet Singh

Leave a Reply

Your email address will not be published. Required fields are marked *