ਪੰਚਕੂਲਾ ਨਗਰ ਨਿਗਮ ਨਾਲ 160 ਕਰੋੜ ਰੁ. ਦੀ ਧੋਖਾਧੜੀ ਦੇ ਇਲਜ਼ਾਮ, ACB ਨੇ ਕੀਤੀ ਪਹਿਲੀ ਗ੍ਰਿਫਤਾਰੀ

ਬਲਵਿੰਦਰ ਸਿੰਘ :- ਹਰਿਆਣਾ ਦੇ ਪੰਚਕੂਲਾ ਨਗਰ ਨਿਗਮ ਵਿਚ ਲਗਭਗ 160 ਕਰੋੜ ਰੁਪਏ ਦੇ ਘਪਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਕੋਟਕ ਮਹਿਦਰਾ ਬੈਂਕ ਘਪਲੇ ਵਿਚ ਵਿਜੀਲੈਂਸ ਤੇ ਐਂਟੀ ਕੁਰੱਪਸ਼ਨ ਬਿਊਰੋ ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਐਕਸ਼ਨ ਲੈਂਦੇ ਹੋਏ ਬੈਂਕ ਮੁਲਾਜ਼ਮ ਦਲੀਪ ਕੁਮਾਰ ਰਾਘਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੋਸ਼ ਹੈ ਕਿ ਦਲੀਪ ਨੇ ਮੁੱਖ ਮੁਲਜ਼ਮ ਨਾਲ ਮਿਲ ਕੇ ਪੰਚਕੂਲਾ ਨਗਰ ਨਿਗਮ ਨੂੰ ਫਿਕਸਡ ਡਿਪਾਜਿਟ ਨਾਲ ਸਬੰਧਤ ਝੂਠੀਆਂ ਰਿਪੋਰਟਾਂ ਭੇਜੀਆਂ ਸਨ। ਫਿਰ ਬੈਂਕ ਮੁਲਾਜ਼ਮਾਂ ਨੇ ਫਰਜ਼ੀ ਕਾਗਜ਼ ਜ਼ਰੀਏ ਐੱਫਡੀ ਦੇ ਨਗਰ ਨਿਗਮ ਦਾ ਪੈਸਾ ਫਰਜ਼ੀ ਖਾਤਿਆਂ ਵਿਚ ਟਰਾਂਸਫਰ ਕੀਤਾ। ਮਾਮਲਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਨਗਰ ਨਿਗਮ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ FD ਦੀ ਰਕਮ ਟਰਾਂਸਫਰ ਕਰਨੀ ਚਾਹੀ। ਇਸ ਦੇ ਬਾਅਦ ਨਿਗਮ ਦੇ ਅਧਿਕਾਰੀਆਂ ਨੂੰ ਘਪਲੇ ਬਾਰੇ ਪਤਾ ਲੱਗਾ।

ਦਰਅਸਲ ਨਿਗਮ ਨੇ 58 ਕਰੋੜ ਰੁਪਏ ਦੀ ਇਕ ਐੱਫਡੀ ਦੀ ਮੈਚਿਊਰਿਟੀ ਰਕਮ ਖਾਤੇ ਵਿਚ ਟਰਾਂਸਫਰ ਕਰਨਾ ਚਾਹੀ। ਬੈਂਕ ਸਟੇਟਮੈਂਟ ਵਿਚ ਰਕਮ ਤਾਂ ਟਰਾਂਸਫਰ ਦਿਖਾਈ ਗਈ ਪਰ ਪੈਸਾ ਖਾਤਿਆਂ ਵਿਚ ਨਹੀਂ ਪਹੁੰਚਿਆ। ਜਾਂਚ ਵਿਚ ਪਤਾ ਲੱਗਾ ਕਿ ਸਟੇਟਮੈਂਟ ਵੀ ਫਰਜ਼ੀ ਸੀ ਤੇ ਰਕਮ ਗਾਇਬ ਹੈ। ਇਸ ਦੇ ਬਾਅਦ ਜਦੋਂ ਨਗਰ ਨਿਗਮ ਨੇ ਹੋਰ FD ਨੂੰ ਵੀ ਮੈਚਿਊਰ ਕਰਕੇ ਖਾਤੇ ਵਿਚ ਟਰਾਂਸਫਰ ਕਰਨ ਨੂੰ ਕਿਹਾ। ਉਦੋਂ ਪਤਾ ਲੱਗਾ ਕਿ ਬੈਂਕ ਵੱਲੋਂ ਦਿੱਤੀਆਂ ਗਈਆਂ ਸਾਰੀਆਂ FD ਫਰਜ਼ੀ ਸਨ ਤੇ ਖਾਤੇ ਵਿਚ ਕੋਈ ਰਕਮ ਮੌਜੂਦ ਨਹੀਂ ਸੀ। ਨਿਗਮ ਨੇ ਬੈਂਕ ਖਿਲਾਫ FIR ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *