ਪੰਥਕ ਜਥੇਬੰਦੀਆਂ ਗ੍ਰਹਿ ਮੰਤਰੀ ਨੂੰ ਘੇਰਨ ਦੇ ਰੌਅ ’ਚ, 12 ਨੂੰ ਦਲ ਖ਼ਾਲਸਾ ਨੇ ਸੱਦਿਆ ਪੰਥਕ ਸੰਮੇਲਨ

ਗੁਰਪ੍ਰੀਤ ਸਿੰਘ :- ਪੰਜਾਬ ਦੀ ਸਰਜ਼ਮੀਨ ਮੋਗਾ ਵਿਖੇ ਆ ਰਹੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬਦੇਹ ਬਣਾਉਣ ਹਿੱਤ ਕੌਮੀ ਰਣਨੀਤੀ ਘੜਣ ਲਈ ਦਲ ਖ਼ਾਲਸਾ ਨੇ 12 ਮਾਰਚ ਨੂੰ ਜਲੰਧਰ ਵਿਖੇ ਪੰਥਕ ਸੰਮੇਲਨ ਸੱਦਣ ਦਾ ਫੈਸਲਾ ਲਿਆ ਹੈ। ਆਜ਼ਾਦੀ-ਪਸੰਦ ਸਿੱਖ ਜਥੇਬੰਦੀ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਵਿਰੁੱਧ ਦਮਨ, ਫਰਜ਼ੀ ਮੁਕਾਬਲੇ, ਨੈਸ਼ਨਲ ਸਕਿਓਰਿਟੀ ਐਕਟ ਤਹਿਤ ਨਜ਼ਰਬੰਦੀ, ਬੰਦੀ ਸਿੰਘਾਂ ਨੂੰ ਅਣਮਿੱਥੇ ਸਮੇਂ ਲਈ ਜੇਲਾਂ ਵਿਚ ਡੱਕੀ ਰੱਖਣ ਲਈ ਗ੍ਰਹਿ ਮੰਤਰੀ ਨੂੰ ਵੰਗਾਰ ਪਾਉਣੀ ਸਮੇਂ ਦੀ ਲੋੜ ਹੈ।

ਦਲ ਖ਼ਾਲਸਾ ਦੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰ ਜਥੇਬੰਦੀਆਂ ਵੱਲੋਂ ਇਹ ਸੰਮੇਲਨ ਸੱਦਿਆ ਗਿਆ ਹੈ, ਜਿਸ ਵਿੱਚ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਸਿਮਰਨਜੀਤ ਸਿੰਘ ਮਾਨ, ਦਲਜੀਤ ਸਿੰਘ, ਤਰਸੇਮ ਸਿੰਘ, ਕਰਨੈਲ ਸਿੰਘ ਪੰਜੋਲੀ, ਪ੍ਰੋ. ਜਗਮੋਹਨ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਭਲਵਾਨ, ਨਰਾਇਣ ਸਿੰਘ, ਵਿਦਿਆਰਥੀ ਆਗੂ ਜੁਗਰਾਜ ਸਿੰਘ, ਜੁਝਾਰ ਸਿੰਘ, ਪਰਮਜੀਤ ਸਿੰਘ ਗਾਜ਼ੀ, ਗੁਰਦੀਪ ਸਿੰਘ ਬਠਿੰਡਾ ਆਦਿ ਪੰਥਕ ਆਗੂ ਸ਼ਿਰਕਤ ਕਰਨਗੇ।

By Gurpreet Singh

Leave a Reply

Your email address will not be published. Required fields are marked *