ਹਰਿਆਣਾ ਬੋਰਡ 12ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਪੇਪਰ ਲੀਕ!

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ‘ਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 27 ਫਰਵਰੀ ਤੋਂ ਸ਼ੁਰੂ ਹੋਈਆਂ, ਪਰ ਪਹਿਲੇ ਹੀ ਦਿਨ ਨੂਹ ‘ਚ ਅੰਗਰੇਜ਼ੀ ਦਾ ਪੇਪਰ ਲੀਕ ਹੋ ਗਿਆ।ਪੇਪਰ ਸ਼ੁਰੂ ਹੋਣ ਦੇ ਅੱਧੇ ਘੰਟੇ ‘ਚ ਹੀ ਇਹ ਨਕਲ ਮਾਫੀਆ ਦੇ ਹੱਥ ਚਲਾ ਗਿਆ। ਨੂਹ ਜ਼ਿਲ੍ਹੇ ਦੇ ਪੁੰਹਾਨਾ ‘ਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਪੇਪਰ ਲੀਕ ਹੋਣ ਦੀ ਪੁਸ਼ਟੀ ਹੋਈ ਹੈ।

ਸੋਸ਼ਲ ਮੀਡੀਆ ਤੇ ਇੱਕ ਵਾਈਰਲ ਵੀਡੀਓ ‘ਚ ਦਿਖਾਇਆ ਗਿਆ ਕਿ ਪ੍ਰਸ਼ਨ ਪੱਤਰ ਕੇਂਦਰ ਦੇ ਅੰਦਰੋਂ ਬਾਹਰ ਲਿਆਂਦਾ ਗਿਆ ਤੇ ਬਾਹਰ ਖੜ੍ਹੇ ਕਿਸੇ ਵਿਅਕਤੀ ਨੇ ਉਸਦੀ ਤਸਵੀਰ ਖਿੱਚ ਕੇ ਫੈਲਾ ਦਿੱਤੀ।ਇਸ ਘਟਨਾ ਤੋਂ ਬਾਅਦ, ਸਕੂਲ ਸਿੱਖਿਆ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੋ ਗਿਆ।

ਨੂਹ ‘ਚ ਪ੍ਰੀਖਿਆ ਕੇਂਦਰਾਂ ਦੇ ਬਾਹਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਜਾਣਕਾਰਾਂ ਦੀ ਭੀੜ ਇਕੱਠਾ ਹੋਈ ਸੀ, ਜਿੱਥੇ ਮੀਓ ਹਾਈ ਸਕੂਲ ‘ਚ ਨਕਲ ਕਰਣ ਆਏ ਲੋਕਾਂ ਨੂੰ ਪੁਲਿਸ ਨੇ ਭਜਾ ਦਿੱਤਾ, ਪੁੰਹਾਨਾ ਦੇ ਮਾਡਰਨ ਹਾਈ ਸਕੂਲ ‘ਚ ਇੱਕ ਨੌਜਵਾਨ ਪੌੜੀ ਰਾਹੀਂ ਪ੍ਰੀਖਿਆ ਕੇਂਦਰ ‘ਚ ਚੜ੍ਹ ਗਿਆ, ਸੋਨੀਪਤ ਦੇ ਜਟਵਾੜਾ ਕੇਂਦਰ ‘ਤੇ ਵੀ ਨਕਲ ਲਈ ਲੋਕ ਕੰਧਾਂ ‘ਤੇ ਚੜ੍ਹਦੇ ਹੋਏ ਨਜ਼ਰ ਆਏ।

ਬੋਰਡ ਪ੍ਰੀਖਿਆਵਾਂ ‘ਚ ਲਾਪਰਵਾਹੀ ਅਤੇ ਨਕਲ ਦੀ ਇਹ ਘਟਨਾ ਪ੍ਰਸ਼ਾਸਨ ਲਈ ਵੱਡਾ ਸਵਾਲ ਖੜ੍ਹ ਕਰਦੀ ਹੈ। ਪੇਪਰ ਲੀਕ ਹੋਣ ਦੇ ਬਾਵਜੂਦ, ਪ੍ਰਸ਼ਾਸਨ ਨੇ ਹੁਣ ਤੱਕ ਕਿਸੇ ਵੱਡੀ ਕਾਰਵਾਈ ਦੀ ਘੋਸ਼ਣਾ ਨਹੀਂ ਕੀਤੀ। ਹੁਣ ਵੇਖਣਾ ਇਹ ਹੈ ਕਿ ਕੀ ਬੋਰਡ ਪ੍ਰਸ਼ਾਸਨ ਨਕਲ ਮਾਫੀਆ ‘ਤੇ ਰੋਕ ਲਗਾਉਣ ਲਈ ਕੋਈ ਤਗੜਾ ਐਕਸ਼ਨ ਲੈਂਦਾ ਹੈ ਜਾਂ ਨਹੀਂ।

By Balwinder Singh

Leave a Reply

Your email address will not be published. Required fields are marked *