ਪਰਵਿੰਦਰ ਸਿੰਘ ਝੋਟਾ ਕਤਲਕਾਂਡ : CBI ਟੀਮ ਵੱਲੋਂ ਸ਼ੈੱਲਰ ’ਚ ਛਾਪੇਮਾਰੀ, ਇਕੱਠੇ ਕੀਤੇ ਕਈ ਸਬੂਤ

ਗੁਰਪ੍ਰੀਤ ਸਿੰਘ :- ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ ਕਰ ਰਹੀ ਸੀ. ਬੀ. ਆਈ. ਦੀ ਟੀਮ ਵਲੋਂ ਲਗਾਤਾਰ 2 ਦਿਨ ਮਾਨਸਾ ਮੈਡੀਕਲ ਸਟੋਰ ਦੇ ਮਾਲਕ ਦੇ ਪਿੰਡ ਅੱਕਾਂਵਾਲੀ ਸਥਿਤ ਸ਼ੈੱਲਰ ’ਚ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਜਾਂਚ ਏਜੰਸੀ ਦੀਆਂ 3 ਟੀਮਾਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸਬੂਤ ਇਕੱਠੇ ਕਰਨ ਅਤੇ ਮਾਮਲੇ ਦੀਆਂ ਕੜੀਆਂ ਜੋੜਨ ’ਚ ਜੁਟੀਆਂ ਹੋਈਆਂ ਹਨ। ਸੀ. ਬੀ. ਆਈ. ਦੀਆਂ ਟੀਮਾਂ ਮਾਨਸਾ ਦੇ ਵੱਖ-ਵੱਖ ਮੈਡੀਕਲ ਸਟੋਰਾਂ, ਦੁਕਾਨਦਾਰਾਂ ਅਤੇ ਹੋਰ ਗਵਾਹਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਇਸ ਦੇ ਨਾਲ ਹੀ ਪਰਵਿੰਦਰ ਸਿੰਘ ਝੋਟਾ ਵੱਲੋਂ ਮੈਡੀਕਲ ਸਟੋਰਾਂ ’ਤੇ ਕਥਿਤ ਤੌਰ ’ਤੇ ਸ਼ਰੇਆਮ ਨਸ਼ੇ ਵੇਚੇ ਜਾਣ ਸਬੰਧੀ ਵਾਇਰਲ ਕੀਤੀਆਂ ਵੀਡੀਓਜ਼ ਵੀ ਇਕੱਠੀਆਂ ਕੀਤੀਆਂ ਗਈਆਂ ਹਨ। ਜਾਂਚ ਟੀਮ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਹਥਿਆਰ ਨਾਲ ਸਬੰਧਤ ਪਹਿਲੂਆਂ ਦੀ ਵੀ ਪੜਤਾਲ ਕਰ ਰਹੀ ਹੈ। ਮੁਲਜ਼ਮ ਦੇ ਢਾਹੇ ਗਏ ਮੈਡੀਕਲ ਸਟੋਰ ਦੇ ਮਲਬੇ ’ਚੋਂ ਕੁਝ ਸਬੂਤ ਅਤੇ ਤੱਥ ਇਕੱਠੇ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ।

By Gurpreet Singh

Leave a Reply

Your email address will not be published. Required fields are marked *