ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ, ਅੰਮ੍ਰਿਤਸਰ ਦੇ ਅਕਸ਼ੈ ਸ਼ਰਮਾ ਨੇ ਸੰਗਤ ਲਈ ਮੁਫਤ 30 ਬੱਸਾਂ ਕੀਤੀਆਂ ਰਵਾਨਾ

ਨੈਸ਼ਨਲ ਟਾਈਮਜ਼ ਬਿਊਰੋ :- ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵੱਡਾ ਉਪਰਾਲਾ ਅੰਮ੍ਰਿਤਸਰ ਵਿੱਚ ਸ਼ੁਰੂ ਕੀਤਾ ਗਿਆ। “ਸਫ਼ਰ ਏ ਸ਼ਹਾਦਤ” ਦੇ ਤਹਿਤ ਸ਼ਹਿਰ ਦੇ ਦੁਸਹਿਰਾ ਗਰਾਉਂਡ ਤੋਂ ਸੰਗਤਾਂ ਲਈ ਮੁਫ਼ਤ 30 ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ, ਜਿਸਦਾ ਮਕਸਦ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਇਸ ਇਤਿਹਾਸਕ ਯਾਦਗਾਰ ਯਾਤਰਾ ਨਾਲ ਜੋੜਣਾ ਹੈ। ਦੱਸ ਦੇਈਏ ਇਹ ਬੱਸਾਂ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਦੇ ਧਾਰਮਿਕ ਸਥਾਨ ‘ਤੇ ਜਾਣਗੀਆਂ।

ਇਸ ਦੌਰਾਨ ਸੇਵਾਦਾਰ ਅਕਸ਼ੈ ਸ਼ਰਮਾ ਨੇ ਕਿਹਾ ਕਿ 30 ਬੱਸਾਂ ਦੀ ਸੇਵਾ ਨਿਭਾਈ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਇਸੇ ਤਰੀਕੇ ਨਾਲ ਰੋਜ਼ਾਨਾ ਬੱਸਾਂ ਜਾਣਗੀਆਂ। ਸਵੇਰੇ 7.30 ਵਜੇ ਬੱਸਾਂ ਰਵਾਨਾ ਹੋਣਗੀਆਂ ਅਤੇ ਰਾਤ 8.30 ਵਜੇ ਨੂੰ ਵਾਪਸੀ ਹੋਵੇਗੀ। ਇਸ ਤੋਂ ਇਲਾਵਾ ਬੱਸਾਂ ਵਿਚ ਐਬੂਲੈਂਸ ਦੀ ਸੁਵਿਧਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 2 ਹਜ਼ਾਰ ਤੋਂ ਵੀ ਵੱਧ ਸੰਗਤ ਰਵਾਨਾ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਹਰ ਬੱਸ ‘ਚ ਇਕ ਇਤਿਹਾਸਕਰਤਾ ਬਿਠਾਇਆ ਗਿਆ ਹੈ। ਜਾਂਦੇ ਹੋਏ ਸੰਗਤ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਵਾਪਸੀ ਸਮੇਂ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਹਰ ਸਾਲ ਚਲਾ ਸਕੀਏ। ਉਨ੍ਹਾਂ ਕਿਹਾ ਹਰ ਕੋਈ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਇਸ ਦੀ ਰਜਿਸਟ੍ਰੇਸ਼ਨ ਗੁਰਦੁਆਰਾ ਸਾਹਿਬ ‘ਚ ਹੋ ਰਹੀਆਂ ਹਨ।

ਇਸ ਉਪਰਾਲੇ ਨੂੰ ਲੈ ਕੇ ਸਵੇਰੇ ਤੋਂ ਹੀ ਦੁਸਹਿਰਾ ਗਰਾਉਂਡ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਗਈਆਂ। ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਵਿੱਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ। ਆਯੋਜਕਾਂ ਵੱਲੋਂ ਦੱਸਿਆ ਗਿਆ ਕਿ ਇਸ ਮੌਕੇ ਦੁਸਹਿਰਾ ਗਰਾਉਂਡ ਤੋਂ ਕੁੱਲ 30 ਬੱਸਾਂ ਰਵਾਨਾ ਕੀਤੀਆਂ ਗਈਆਂ। ਬੱਸਾਂ ਰਾਹੀਂ ਸੰਗਤਾਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਤਰੀਕੇ ਨਾਲ “ਸਫ਼ਰ ਏ ਸ਼ਹਾਦਤ” ਨਾਲ ਜੋੜਿਆ ਗਿਆ, ਤਾਂ ਜੋ ਸੰਗਤਾਂ ਇਸ ਮਹਾਨ ਸ਼ਹਾਦਤ ਨੂੰ ਨਮਨ ਕਰ ਸਕਣ।

By Gurpreet Singh

Leave a Reply

Your email address will not be published. Required fields are marked *