ਪਟਿਆਲਾ ਐਵਿਏਸ਼ਨ ਕਲੱਬ ਪੁੱਜੇ CM ਮਾਨ, ਕਿਹਾ- ‘ਪੰਜਾਬ ਸਰਕਾਰ’ ਆਮ ਘਰਾਂ ਦੇ ਬੱਚਿਆਂ ਦੇ ਅੰਬਰਾਂ ‘ਚ ਉਡਾਰੀ ਮਾਰਨ ਦਾ ਸੁਪਨਾ ਕਰ ਰਹੀ ਸਾਕਾਰ

ਨੈਸ਼ਨਲ ਟਾਈਮਜ਼ ਬਿਊਰੋ :- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਘਰਾਂ ਦੇ ਬੱਚਿਆਂ ਦੇ ਸੁਪਨੇ ਸਾਕਾਰ ਕਰ ਰਹੀ ਹੈ ਜਿਸ ਤਹਿਤ ਹੁਣ ਪਿੰਡਾਂ ਤੋਂ ਆਉਣ ਵਾਲੇ ਬੱਚੇ ਵੀ ਅੰਬਰਾਂ ਵਿਚ ਉਡਾਰੀ ਮਾਰ ਸਕਣਗੇ। ਮੁੱਖ ਮੰਤਰੀ ਪਟਿਆਲਾ ਐਵੀਏਸ਼ਨ ਕਲੱਬ ਵਿਖੇ ਪਟਿਆਲਾ ਏਅਰਕਰਾਫਟ ਐਂਡ ਮੈਂਟੈਨੇਂਸ ਕਾਲਜ ਵਲੋਂ ਕਰਵਾਏ ਸਮਾਗਮ ਵੀ ਪੁੱਜੇ। ਸਿਖਲਾਈ ਲਈ ਰਹੇ ਪਾਇਲਟਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਕੋਰਸ ਜਾਂ ਸਿਖਲਾਈ ਨਿਜੀ ਏਵੀਏਸ਼ਨ ਕਲੱਬਾਂ ਵਿੱਚ 40 ਤੋਂ 45 ਹਜ਼ਾਰ ਵਿੱਚ ਮਿਲਦੀ ਹੈ। ਉਹ ਪਟਿਆਲਾ ਸਥਿਤ ਸਰਕਾਰੀ ਕਲੱਬ ਵਿੱਚ ਸਬਸਿਡੀ ਤਹਿਤ 22 ਤੋਂ 25 ਹਜ਼ਾਰ ਵਿੱਚ ਦਿੱਤੀ ਜਾ ਰਹੀ ਹੈ। ਜਿਸ ਤੋਂ ਸਪਸ਼ਟ ਹੈ ਕਿ ਹੁਣ ਪਿੰਡਾਂ ਦੇ ਲੋੜਵੰਦ ਘਰਾਂ ਦੇ ਬੱਚੇ ਵੀ ਅਸਮਾਨ ਵਿੱਚ ਉਡਾਰੀਆਂ ਮਾਰਨ ਲਈ ਤਿਆਰ ਹਨ।

ਮੁੱਖ ਮੰਤਰੀ ਨੇ ਦੱਸਿਆ ਕਿ ਪਟਿਆਲਾ ਦੇ ਸੰਗਰੂਰ ਰੋਡ ਵਿਖੇ ਸਥਿਤ ਮਹਾਰਾਣੀ ਕਲੱਬ ਚ ਏਵੀਏਸ਼ਨ ਕਲੱਬ ਵਿੱਚ 7 ਕਰੋੜ ਦੀ ਲਾਗਤ ਨਾਲ ਇੱਕ ਮਿਊਜਅਮ ਵੀ ਤਿਆਰ ਕੀਤਾ ਜਾਵੇਗਾ ਜਿੱਥੇ ਵਿੰਟੇਜ ਜਹਾਜ ਅਤੇ ਹੈਲੀਕਾਪਟਰ ਸਮੇਤ ਹੋਰ ਸਮਗਰੀ ਪ੍ਰਦਰਸ਼ਿਤ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਅਣਗੋਲੇ ਕੀਤੇ ਗਏ ਇਸ 253 ਏਕੜ ਵਾਲੇ ਕਲੱਬ ਨੂੰ ਚਲਾਉਣ ਲਈ ਨਿੱਜੀ ਕੰਪਨੀਆਂ ਵੱਲੋਂ ਵੀ ਆਫਰਾਂ ਆਈਆਂ ਸਨ ਪ੍ਰੰਤੂ ਪੰਜਾਬ ਸਰਕਾਰ ਨੇ ਇਸ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਬਜਾਏ ਖੁਦ ਚਲਾਉਣ ਦਾ ਫੈਸਲਾ ਲਿਆ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਬੱਚੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਣ।

ਐਵੀਏਸ਼ਨ ਸਬੰਧੀ ਇੱਥੇ ਦਿੱਤੀ ਜਾ ਰਹੀ ਸਿਖਲਾਈ ਅਤੇ ਪੜ੍ਹਾਈ ਲਈ ਐਸਸੀ ਅਤੇ ਬੀਸੀ ਸ਼੍ਰੇਣੀ ਲਈ 33 ਪ੍ਰਤੀਸ਼ਤ ਕੋਟਾ ਵੀ ਖਾਸ ਤੌਰ ਤੇ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਸਿਖਲਾਈ ਲੈਣ ਵਾਲਿਆਂ ਵਿਦਿਆਥੀਆਂ ਨੂੰ ਮਿਹਨਤ ਤੇ ਲਗਣ ਨਾਲ ਪੜ੍ਹਾਈ ਕਰਨ ਅਤੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ।

By Gurpreet Singh

Leave a Reply

Your email address will not be published. Required fields are marked *