ਅੰਮ੍ਰਿਤਸਰ : ਅਮਰੀਕਾ ਵਿਚ ਡੋਨਾਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਦੀ ਸਰਕਾਰ ਵੱਲੋਂ ਬਹੁਤ ਵੱਡੇ ਫੈਸਲੇ ਲਏ ਗਏ, ਜਿਨ੍ਹਾਂ ਵਿੱਚੋਂ ਉੱਥੇ ਰਹਿ ਰਹੇ ਗੈਰ ਪ੍ਰਵਾਸੀਆਂ ‘ਤੇ ਵੱਡਾ ਐਕਸ਼ਨ ਲਿਆ ਗਿਆ। ਇਸ ਐਕਸ਼ਨ ਦੇ ਤਹਿਤ ਬੀਤੀ 5 ਫਰਵਰੀ ਨੂੰ 104 ਭਾਰਤੀ ਭਾਰਤ ਭੇਜੇ ਗਏ ਜਿਨ੍ਹਾਂ ਵਿਚ 30 ਪੰਜਾਬ ਦੇ, 30 ਗੁਜਰਾਤ ਦੇ ਅਤੇ 33 ਹਰਿਆਣਾ ਦੇ ਸਮੇਤ 104 ਭਾਰਤੀ ਪੰਜਾਬ ਭੇਜੇ ਗਏ। ਇਹ ਜਹਾਜ ਪੰਜਾਬ ਦੇ ਅੰਮ੍ਰਿਤਸਰ ਵਿਚ ਉਤਾਰਿਆ ਗਿਆ ਜਿਸ ਤੋਂ ਬਾਅਦ ਪੰਜਾਬ ‘ਚ ਕਾਫ਼ੀ ਰਾਜਨੀਤਿਕ ਵਿਵਾਦ ਸ਼ੁਰੂ ਹੋ ਗਿਆ।
ਦੱਸ ਦਈਏ ਕਿ 5 ਫਰਵਰੀ 2025 ਨੂੰ ਪਹਿਲਾ ਅਮਰੀਕੀ ਫੌਜੀ ਜਹਾਜ ਅੰਮ੍ਰਿਤਸਰ ਵਿਖੇ ਉਤਾਰਿਆ ਗਿਆ। ਉਸ ਵੇਲੇ ਤੋਂ ਹੀ ਪੰਜਾਬ ਦੀ ਸਿਆਸਤ ਭੱਖਦੀ ਨਜ਼ਰ ਆਈ। ਹਾਲਾਂਕਿ 104 ਭਾਰਤੀਆਂ ਵਿਚ ਕਾਫ਼ੀ ਵਿਆਕਤੀ ਪੰਜਾਬ ਦੇ ਬਾਹਰ ਤੋਂ ਵੀ ਸਨ, ਜਿਨ੍ਹਾਂ ਵਿਚ ਹਰਿਆਣਾ, ਮਹਾਰਾਸ਼ਟਰਾ ਗੁਜਰਾਤ ਅਤੇ ਹੋਰਨਾਂ ਸੂਬਿਆਂ ਦੇ ਵੀ ਨਾਮ ਸ਼ਾਮਿਲ ਹਨ। ਪਰ ਇਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਤੋਂ ਇਲਾਵਾ ਕਿਸੇ ਹੋਰ ਸੂਬੇ ਵਿਚ ਦੇਖਣ ਨੂੰ ਨਹੀਂ ਮਿਲੀ। ਜਿੱਥੇ ਪੰਜਾਬ ਦੇ ਸਿਆਸੀ ਲੀਡਰਾਂ ਵੱਲੋਂ ਗੈਰ ਪ੍ਰਵਾਸੀ ਭਾਰਤੀਆਂ ਨੂੰ ਹੱਥਕੜੀ ਲਗਾ ਕੇ ਭੇਜਣ ਨੂੰ ਇਕ ਮੁੱਦਾ ਬਣਿਆ ਗਿਆ ਉੱਥੇ ਹੀ ਕਈ ਲੀਡਰ ਇਸ ਗੱਲ ਦਾ ਮੁੱਦਾ ਬਣਾ ਰਹੇ ਹਨ ਕਿ ਜਹਾਜ ਨੂੰ ਪੰਜਾਬ ਵਿਚ ਉਤਾਰਨਾ ਪੰਜਾਬ ਦੇ ਅਕਸ ਨੂੰ ਢਾਹੁਣ ਦੀ ਕੋਸ਼ਿਸ਼ ਹੈ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਜ਼ਿਆਦਾਤਰ ਗੈਰ ਪ੍ਰਵਾਸੀ ਪੰਜਾਬ ਤੋਂ ਜਾਂਦੇ ਹਨ।
ਹੁਣ ਅਮਰੀਕਾ ਵਲੋਂ ਦੂਜਾ ਜਹਾਜ ਵੀ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰਿਆ ਜਾਏਗਾ ਪਰ ਇਸ ਤੋਂ ਪਹਿਲਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨੀ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਜਿਸ ਵਿਚ ਉਨ੍ਹਾਂ ਕਈ ਅਹਿਮ ਮੁੱਦਿਆਂ ‘ਤੇ ਸਵਾਲ ਚੁੱਕੇ। ਜਿਨ੍ਹਾਂ ਵਿਚ ਪਹਿਲਾ ਸਵਾਲ ਸੀ ਕਿ ਪੰਜਾਬ ਵਿਚ ਜਹਾਜ ਉਤਾਰਨ ਦਾ ਕਿ ਮਾਪਦੰਡ ਹੈ ਅਤੇ ਕਿਸ ਹਿਸਾਬ ਨਾਲ ਅੰਮ੍ਰਿਤਸਰ ਏਅਰਪੋਰਟ ਨੂੰ ਚੁਣਿਆ ਗਿਆ ਹੈ। ਜਦੋਂ ਕਿ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਅਮਰੀਕਾ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ ਪਰ ਹਰ ਵਾਰ ਇਹ ਕਹਿ ਕੇ ਨਾਕਾਰ ਦਿੱਤਾ ਜਾਂਦਾ ਹੈ ਕਿ ਇੱਥੇ ਹਾਲੇ ਢਾਂਚਾ ਏਨਾ ਵਧਿਆ ਨਹੀਂ ਹੈ ਨਾ ਰਨਵੇ ਏਨਾ ਭਾਰ ਝੱਲਣ ਵਾਲੇ ਹਨ। ਪਰ ਜਦੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਹਾਜ ਉਤਾਰਨ ਦੀ ਵਾਰੀ ਆ ਰਹੀ ਹੈ ਤਾਂ ਇਸ ਨੂੰ ਪੰਜਾਬ ਦੇ ਅੰਮ੍ਰਿਤਸਰ ਵਿਚ ਉਤਾਰਿਆ ਜਾ ਰਿਹਾ ਹੈ ਤੇ ਨਾਲ ਹੀ ਪਿਛਲੇ ਗੈਰ ਪ੍ਰਵਾਸੀ ਭਾਰਤੀਆਂ ਵਿਚ 33 ਬੰਦੇ ਸ਼ਾਮਿਲ ਸਨ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਜਦੋਂ ਗੁਜਰਾਤ ਅਤੇ ਹਰਿਆਣਾ ਦੇ ਬੰਦੇ ਸਭ ਤੋਂ ਜ਼ਿਆਦਾ ਸਨ ਤਾਂ ਇਹ ਜਹਾਜ ਅਹਿਮਦਾਬਾਦ ਜਾਂ ਅੰਬਾਲਾ ‘ਚ ਕਿਉਂ ਨਹੀਂ ਉਤਾਰਿਆ ਗਿਆ।
ਫਿਲਹਾਲ ਪੰਜਾਬ ਦੀ ਸਿਆਸਤ ਬਹੁਤ ਗਰਮਾਈ ਹੋਈ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਦੀਪ ਧਾਲੀਵਾਲ ਇਸ ਵੇਲੇ ਅੰਮ੍ਰਿਤਸਰ ਏਅਰਪੋਰਟ ‘ਤੇ ਮੌਜੂਦ ਹਨ ਅਤੇ ਉਨ੍ਹਾਂ ਵਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਜਿੰਨੇ ਵੀ ਪ੍ਰਵਾਸੀ ਆਉਣਗੇ ਉਹ ਉਨ੍ਹਾਂ ਦਾ ਸਵਾਗਤ ਕਰਨਗੇ ਅਤੇ ਨਾਲ ਹੀ ਬਾਕੀ ਪ੍ਰਵਾਸੀਆਂ ਲਈ ਕਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਰ ਦੂਜੇ ਪਾਸੇ ਭਾਜਪਾ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਵੀ ਦਾਅਵਾ ਕੀਤਾ ਜਾ ਰਿਹਾ ਕਿ ਉਹ ਵੀ ਪ੍ਰਵਾਸੀਆਂ ਨੂੰ ਲੈਣ ਲਈ ਪੁਹੰਚਣਗੇ ਯਾਨੀਕਿ ਉਨ੍ਹਾਂ ਸਵਾਗਤ ਕਰਨ ਲਈ ਪੁਹੰਚਣਗੇ।
ਦੂਜੇ ਪਾਸੇ ਕਾਂਗਰਸ ਲੀਡਰ ਅਤੇ ਚੰਡੀਗੜ੍ਹ ਦੇ ਐਮ.ਪੀ.ਮਨੀਸ਼ ਤਿਵਾੜੀ ਵਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਮੋਹਰ ਲਗਾਈ ਗਈ ਹੈ। ਉਨ੍ਹਾਂ ਨੇ ਵੀ ਕਿਹਾ ਹੈ ਕਿ ਇਹ ਜਹਾਜ ਅੰਮ੍ਰਿਤਸਰ ਵਿਚ ਨਹੀ ਉਤਰਨਾ ਚਾਹੀਦਾ, ਇਹ ਪੰਜਾਬ ਦਾ ਅਕਸ ਖ਼ਰਾਬ ਕਰ ਰਿਹਾ ਹੈ।
ਹੁਣ ਪੰਜਾਬ ਵਿਚ ਪਲੇਨ ਤੇ ਵਲੇਮ ਵਾਲਾ ਖੇਡ ਖੇਡਿਆ ਜਾ ਰਿਹਾ ਹੈ ਅਤੇ ਸਾਰੀਆਂ ਪਾਰਟੀਆਂ ਵਲੋਂ ਇਕ ਦੂਜੇ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦੇ ਕੁੜੇ ‘ਤੇ ਗੱਲ ਹੋਈ ਕੇ ਨਹੀਂ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।
ਪ੍ਰਧਾਨ ਮੰਤਰੀ ਵਲੋਂ ਇਸ ਮੁਦੇ ‘ਤੇ ਬਿਆਨ ਦਿੰਦਿਆਂ ਕਿਹਾ ਗਿਆ ਸੀ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਉੱਥੇ ਆਉਂਦੇ ਹਨ ਉਹ ਗਲਤ ਹੈ। ਉਨ੍ਹਾਂ ਵਲੋਂ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾ ਵੀ ਬਜਟ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਸੀ ਕਿ ਹੱਥਕੜੀ ਬੰਨ ਕੇ ਭੇਜਣਾ ਅਮਰੀਕਾ ਦੀ ਸਰਕਾਰ ਦਾ ਇੱਕ ਨਿਯਮ ਹੈ।
ਹੁਣ ਦੇਖਣ ਇਹ ਹੋਵੇਗਾ ਕਿ ਇਸ ਵਾਰ ਤਾਂ ਜਹਾਜ ਨੂੰ ਅੰਮ੍ਰਿਤਸਰ ਵਿਚ ਉਤਾਰਿਆ ਜਾ ਰਿਹਾ। ਪਰ ਪੰਜਾਬ ਸਰਕਾਰ ਦੀ ਲਗਾਤਾਰ ਇਹ ਅਪੀਲ ਜਾਰੀ ਹੈ ਜਹਾਜ ਪੰਜਾਬ ਵਿਚ ਨਾ ਉਤਾਰਿਆ ਜਾਵੇ ਕੀ ਅਜਿਹਾ ਹੋਵੇਗਾ ? ਕੀ ਆਉਣ ਵਾਲੇ ਸਮੇਂ ‘ਚ ਦੂਜਾ ਜਹਾਜ ਜੋ ਇੱਕ ਦੋ ਦੇ ਵਿਚ ਆਉਣਾ ਹੈ ਉਹ ਕਿੱਥੇ ਉਤਾਰਿਆ ਜਾਏਗਾ ? ਇਹ ਸਵਾਲ ਹਾਲੇ ਵੀ ਕਾਇਮ ਹੈ। ਇਸੇ ਦੌਰਾਨ ਪੰਜਾਬ ‘ਚ ਪਲੇਨ ਤੇ ਪੌਲੀਟਿਕਸ ਜਾਰੀ ਹੈ।
