ਅਬੋਹਰ ‘ਚ ਚੱਲਦੇ ਫੁੱਟਬਾਲ ਟੂਰਨਾਮੈਂਟ ‘ਚ ਖਿਡਾਰੀ ਦੀ ਮੌਤ, ਇਕ ਕਿੱਕ ‘ਤੇ ਹੋਈ ਜ਼ਿੰਦਗੀ ਦੀ Game Over

ਅਬੋਹਰ –ਸਬ-ਡਿਵੀਜ਼ਨ ਦੇ ਧਰੰਗਵਾਲਾ ਪਿੰਡ ’ਚ ਫੁੱਟਬਾਲ ਮੈਚ ਖੇਡ ਰਹੇ 14 ਸਾਲਾ ਖਿਡਾਰੀ ਦੀ ਖੇਡ ਦੇ ਮੈਦਾਨ ’ਚ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ’ਚ ਰੱਖਿਆ ਗਿਆ ਹੈ। ਥਾਣਾ ਸਦਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਦੇ ਵਸਨੀਕ ਪਿੰਦਰ ਸਿੰਘ ਨੇ ਦੱਸਿਆ ਕਿ ਧਰੰਗਵਾਲਾ ਪਿੰਡ ’ਚ ਮਹਾਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਵੱਲੋਂ ਇਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ’ਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਸਨ।

PunjabKesari

ਐਤਵਾਰ ਪਹਿਲੇ ਮੈਚ ਦੌਰਾਨ ਜਦੋਂ ਸਾਰੇ ਖਿਡਾਰੀ ਮੈਦਾਨ ’ਚ ਫੁੱਟਬਾਲ ਖੇਡ ਰਹੇ ਸਨ ਤਾਂ ਮਲੋਟ ਦੇ ਆਲਮਵਾਲਾ ਪਿੰਡ ਦੇ ਰਹਿਣ ਵਾਲੇ ਪਰਸ਼ੋਤਮ ਦਾ ਪੁੱਤਰ ਜੱਸੂ ਉਰਫ਼ ਜਸਮੀਤ ਅਚਾਨਕ ਹੀ ਜ਼ਮੀਨ ’ਤੇ ਡਿੱਗ ਪਿਆ। ਮੌਕੇ ’ਤੇ ਮੌਜੂਦ ਹੋਰ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸ ਨੂੰ ਚੁੱਕਿਆ ਅਤੇ ਤੁਰੰਤ ਇਕ ਨਿੱਜੀ ਡਾਕਟਰ ਕੋਲ ਲੈ ਗਏ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

PunjabKesari

ਪਤਾ ਲੱਗਾ ਹੈ ਕਿ ਜੱਸੂ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਅਤੇ ਇਕਲੌਤਾ ਭਰਾ ਸੀ ਜਦੋਂ ਕਿ ਉਸ ਦਾ ਪਿਤਾ ਪਿੰਡ ’ਚ ਮਜ਼ਦੂਰੀ ਕਰਦਾ ਹੈ। ਸ਼ੁਰੂਆਤੀ ਤੌਰ ’ਤੇ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾ ਰਹੀ ਹੈ ਪਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਸਹੀ ਕਾਰਨ ਦਾ ਪਤਾ ਲੱਗ ਸਕੇਗਾ। ਸਦਰ ਪੁਲਸ ਸਟੇਸ਼ਨ ਦੇ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।

By Gurpreet Singh

Leave a Reply

Your email address will not be published. Required fields are marked *