ਨਾਰੀ ਸ਼ਕਤੀ
ਕੋਈ ਆਖੇ ਨਾਰੀ ਕਰਮਾਂ ਮਾਰੀ ,
ਕੋਈ ਆਖੇ ਹੈ ਵਿਚਾਰੀ।
ਪਰ ਕੋਈ ਨਾ ਆਖੇ,
ਇਸ ਦੀ ਸ਼ਕਤੀ ਸਾਰੀ,
ਜਿਸ ਨੇ ਕੀਤੀ ਪੈਦਾ ਦੁਨੀਆ ਪਿਆਰੀ।
ਸੌਖਾ ਨਹੀਂ ਨਵਾਂ ਜੀਵਨ ਮਿਲਣਾ,
ਸੌਖਾ ਨਹੀਂ ਜੀਵ ਚੋਂ ਜੀਵ ਪੈਦਾ ਕਰਨਾ,
ਕੋਈ ਵਿਚਾਰੀ ਤਾਂ,ਮੌਤ ਦੇ ਹੱਥੋਂ ਹੈ ਮਾਰੀ।
ਕੋਈ ਆਖੇ ਨਾਰੀ ਕਰਮਾ ਮਾਰੀ,
ਕੋਈ ਆਖੇ ਹੈ ਵਿਚਾਰੀ,
ਪਰ ਕੋਈ ਨਾ ਆਖੇ,
ਇਸ ਦੀ ਸ਼ਕਤੀ ਸਾਰੀ,
ਜਿਸ ਨੇ ਕੀਤੀ ਪੈਦਾ ਦੁਨੀਆ ਪਿਆਰੀ।
ਸੌਖਾ ਨਹੀਂ ਗੋਦੀ ਚ ‘ ਲਾਲ ਖਿਡਾਉਣਾ,
ਸੌਖਾ ਨਹੀਂ ਪੋਹ ਦੀਆਂ ਰਾਤਾਂ “ਚ’ ਗਿੱਲੀ ਥਾਂ ਤੇ ਸੌਣਾ,
ਅੱਧੀ ਰਾਤੀ ਉੱਠ -ਉੱਠ ਆਪਣੀ ਨੀਂਦ ਗਵਾਉਣੀ।
ਕੋਈ ਆਖੇ ਨਾਰੀ ਕਰਮਾਂ ਮਾਰੀ ,
ਕੋਈ ਆਖੇ ਹੈ ਵਿਚਾਰੀ,
ਪਰ ਕੋਈ ਨਾ ਆਖੇ
ਇਸ ਦੀ ਸ਼ਕਤੀ ਸਾਰੀ
ਜਿਸ ਨੇ ਕੀਤੀ ਪੈਦਾ ਦੁਨੀਆ ਪਿਆਰੀ
ਸੌਖਾ ਨਹੀਂ ਬਾਲਾਂ ਨੂੰ ਨਿੱਕਿਓਂ ਵੱਡਾ ਕਰਨਾ,
ਸੌਖਾ ਨਹੀਂ ਮੁੜ ਤੋਂ ਊੜਾ- ਐੜਾ ਪੜਨਾ,
ਜਿੰਮੇਵਾਰੀ ਪਰਿਵਾਰ ਦੀ ਵੀ ਨਿਭਾਉਣੀ ਸਾਰੀ।
ਕੋਈ ਆਖੇ ਨਾਰੀ ਕਰਮਾ ਮਾਰੀ,
ਕੋਈ ਆਖੇ ਹੈ ਵਿਚਾਰੀ,
ਪਰ ਕੋਈ ਨਾ ਆਖੇ,
ਇਸ ਦੀ ਸ਼ਕਤੀ ਸਾਰੀ,
ਜਿਸ ਨੇ ਕੀਤੀ ਪੈਦਾ ਦੁਨੀਆ ਪਿਆਰੀ।
ਲੇਖਣੀ
ਹਰਜਿੰਦਰ ਕੌਰ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ (ਮੋਹਾਲੀ )7657894853
