ਗਿੱਦੜਬਾਹਾ ‘ਚ ਪੁਲਿਸ ਵੱਲੋਂ ਦੁਕਾਨਦਾਰ ਦੀ ਨਾਜਾਇਜ਼ ਕੁੱਟਮਾਰ ਦਾ ਮਾਮਲਾ ਭਖਿਆ, 40 ਲੋਕਾਂ ‘ਤੇ FIR, ਪੁਲਿਸ ‘ਤੇ ਲਾਏ ਦੋਸ਼

ਨੈਸ਼ਨਲ ਟਾਈਮਜ਼ ਬਿਊਰੋ :- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿੱਚ ਦਿਵਾਲੀ ਦੀ ਰਾਤ ਪਟਾਕੇ ਚਲਾਉਣ ਦੇ ਮਾਮਲੇ ਨੇ ਵੱਡਾ ਰੂਪ ਧਾਰ ਲਿਆ ਹੈ। ਜਿੱਥੇ ਇੱਕ ਨੌਜਵਾਨ ਦੀ ਕਥਿਤ ਤੌਰ ‘ਤੇ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ, ਉੱਥੇ ਹੁਣ ਉਸੇ ਪੀੜਤ ਸਮੇਤ ਦੋ ਦਰਜਨਾਂ ਲੋਕਾਂ ‘ਤੇ ਕੇਸ ਦਰਜ ਹੋ ਗਿਆ ਹੈ। ਮਾਮਲੇ ਨੇ ਸਿਆਸੀ ਤਾਪਮਾਨ ਵਧਾ ਦਿੱਤਾ ਹੈ, ਕਿਉਂਕਿ ਕਾਂਗਰਸ ਨੇਤਾ ਅਮ੍ਰਿਤਾ ਵਡਿੰਗ ਖੁਦ ਮੌਕੇ ‘ਤੇ ਪਹੁੰਚ ਗਈ ਹਨ ਅਤੇ ਹੁਣ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਇਨਸਾਫ ਕਿਸ ਲਈ ਹੈ ਪੀੜਤ ਲਈ ਜਾਂ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਦਬਾਅ ਬਣਾਉਣ ਲਈ ?

ਦਿਵਾਲੀ ਦੀ ਰਾਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿੱਚ ਰਾਜਿੰਦਰ ਉਰਫ਼ ਗਗਨ ਨਾਮਕ ਨੌਜਵਾਨ ਨੋ ਪੁਲਿਸ ਦੀ ਗੱਡੀ ਨਜ਼ਦੀਕ ਪਟਾਕਾ ਚਲਾਉਣ ਦੇ ਕਥਿਤ ਦੋਸ਼ ਹੇਠ ਪੁਲਿਸ ਵੱਲੋਂ ਉਸਦੀ ਕਥਿਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਗਗਨ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਇਸ ਘਟਨਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੋਦਾ ਪੁਲਿਸ ਚੌਕੀ ਅੱਗੇ ਧਰਨਾ ਲਗਾ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ।

By Gurpreet Singh

Leave a Reply

Your email address will not be published. Required fields are marked *