ਜਲੰਧਰ – ਪੰਜਾਬ ਵਿਚ ਭਲਕੇ ਕੁਝ ਇਲਾਕਿਆਂ ਵਿਚ ਬਿਜਲੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜਲੰਧਰ ਵਿਖੇ ਵੱਖ-ਵੱਖ ਸਬ-ਸਟੇਸ਼ਨਾਂ ਤੋਂ ਚੱਲਦੇ ਫੀਡਰਾਂ ਦੀ 30 ਤਾਰੀਖ਼ ਨੂੰ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ। ਦਰਅਸਲ ਪਾਵਰਕਾਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਲੰਧਰ ਦੇ ਉੱਪ ਮੰਡਲ ਦਫ਼ਤਰ ਟੀ-ਮਕਸੂਦਪੁਰ ਐਤਵਾਰ ਯਾਨੀ 30 ਤਾਰੀਖ਼ ਨੂੰ 66 ਕੇਵੀ ਮਕਸੂਦਪੁਰ ਬਿਜਲੀ ਘਰ ਤੋਂ ਚੱਲਦਾ 11 ਕੇਵੀ ਗੋਪਾਲ ਨਗਰ ਫੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਤ ਬਿਜਲੀ ਸੁਧਾਰ ਦੇ ਜ਼ਰੂਰੀ ਕੰਮਾਂ ਕਰਕੇ ਬੰਦ ਰਹੇਗੀ।

ਫੀਡਰ ਦੀ ਸਪਲਾਈ ਬੰਦ ਹੋਣ ਕਾਰਨ ਰਤਨ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਮਨ ਨਗਰ, ਗੁਲਾਬ ਦੇਵੀ ਰੋਡ, ਆਰਿਆ ਨਗਰ ਸਮੇਤ ਨੇੜਲੇ ਖੇਤਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ਹਾਲਾਂਕਿ ਬਾਕੀ ਇਲਾਕਿਆਂ ਵਿਚ ਬਿਜਲੀ ਸਪਲਾਈ ਰੋਜ਼ਾਨਾ ਵਾਂਗ ਜਾਰੀ ਰਹੇਗੀ।