ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਸਿੱਧ ਸੰਤ ਪ੍ਰੇਮਾਨੰਦ ਜੀ ਮਹਾਰਾਜ, ਜੋ ਆਪਣੇ ਪ੍ਰਵਚਨਾਂ ਕਰਕੇ ਪੂਰੈ ਵਿਸ਼ਵ ਚ ਮਸ਼ਹੂਰ ਹਨ ਤੇ ਆਪਣਾ ਉਪਦੇਸ਼ ਹਮੇਸ਼ਾ ਹਿੰਦੀ ਵਿੱਚ ਦਿੰਦੇ ਹਨ, ਪਰ ਹੁਣ, ਇੱਕ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਉਹ ਆਪਣੇ ਬਚਨ ਅੰਗ੍ਰੇਜ਼ੀ ਵਿੱਚ ਕਰਦੇ ਦਿਖਾਈ ਦੇ ਰਹੇ ਹਨ।
ਹਾਲਾਂਕਿ, ਹਕੀਕਤ ਕੁਝ ਹੋਰ ਹੀ ਹੈ। ਇਹ AI (ਆਰਟੀਫਿਸ਼ਲ ਇੰਟੈਲਿੱਜੈਂਸ) ਦੀ ਕਰਾਮਾਤ ਹੈ, ਜਿਸਦੇ ਜ਼ਰੀਏ ਉਨ੍ਹਾਂ ਦੇ ਹਿੰਦੀ ਪ੍ਰਵਚਨਾਂ ਨੂੰ ਅੰਗ੍ਰੇਜ਼ੀ ਵਿੱਚ ਬਦਲ ਦਿੱਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ AI ਨੂੰ ਇੱਕ ਧਾਰਮਿਕ ਪ੍ਰਚਾਰ ਦੇ ਪ੍ਰਸਾਰ ਲਈ ਇਸ ਤਰ੍ਹਾਂ ਵਰਤਿਆ ਗਿਆ ਹੈ।AI ਹੁਣ ਇੰਨੀ ਤਰੱਕੀ ਕਰ ਗਏ ਹਨ ਕਿ ਕਿਸੇ ਵੀ ਵਿਅਕਤੀ ਦੀ ਆਵਾਜ਼, ਲਹਿਜ਼ਾ ਅਤੇ ਬੋਲਣ ਦਾ ਢੰਗ ਬਿਲਕੁਲ ਕੁਦਰਤੀ ਢੰਗ ਨਾਲ ਕਿਸੇ ਹੋਰ ਭਾਸ਼ਾ ਵਿੱਚ ਬਦਲਿਆ ਜਾ ਸਕਦਾ ਹੈ। ਇਸ ਤਕਨੀਕ ਦੀ ਵਰਤੋਂ ਕਰਕੇ ਪ੍ਰੇਮਾਨੰਦ ਮਹਾਰਾਜ ਦੇ ਹਿੰਦੀ ਪ੍ਰਵਚਨਾਂ ਨੂੰ ਅੰਗ੍ਰੇਜ਼ੀ ਵਿੱਚ ਬਦਲਿਆ ਗਿਆ, ਜਿਸ ਨਾਲ ਵਿਦੇਸ਼ੀ ਭਗਤਾਂ ਲਈ ਵੀ ਸਮਝਣਾ ਆਸਾਨ ਹੋ ਗਏ।
ਵੀਡੀਓ ਵਾਇਰਲ ਹੋਣ ਦੇ ਬਾਅਦ ਲੋਕਾਂ ਵਿੱਚ ਮਿਲੀ-ਜੁਲੀ ਪ੍ਰਤੀਕਰਿਆ ਆ ਰਹੀ ਹੈ। ਹਾਲਾਂਕਿ ਕਮੈਂਟਸ ਵਿਚ ਬਹੁਤੇਰੇ ਲੋਕਾਂ ਨੇ AI ਦੀ ਤਕਨੀਕ ਦੀ ਤਾਰੀਫ਼ ਕੀਤੀ, ਕਿਉਂਕਿ ਇਹ ਮਹਾਰਾਜ ਦੇ ਉਪਦੇਸ਼ਾਂ ਨੂੰ ਹੋਰ ਵਿਸ਼ਵ-ਪੱਧਰੀ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ।