ਜੱਥੇਦਾਰਾਂ ਨੂੰ ਤਖਤ ਸਾਹਿਬ ਤੋਂ ਬੇਵਜਾ ਹਟਾਉਣ ਤੇ ਰੋਸ,10 ਮਾਰਚ ਨੂੰ ਅਰਦਾਸ!

ਨੈਸ਼ਨਲ ਟਾਈਮਜ਼ ਬਿਊਰੋ :- ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਬੇਵਜ੍ਹਾ ਅਹੁਦਿਆਂ ਤੋਂ ਹਟਾਉਣ ਦੀ ਘਟਨਾ ਨਾਲ ਪੰਥ ਵਿੱਚ ਅਸਧਾਰਣ ਰੋਸ ਅਤੇ ਵਿਰੋਧ ਦੀ ਲਹਿਰ ਦੌੜ ਗਈ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਬਿਨਾਂ ਕਿਸੇ ਸਪਸ਼ਟ ਵਜ੍ਹਾ ਦੇ ਅਹੁਦਿਆਂ ਤੋਂ ਕੱਢ ਦਿੱਤਾ ਗਿਆ, ਜਿਸ ਨਾਲ ਪੰਥਕ ਹਾਲਾਤ ਤੇ ਮੌਜੂਦਾ ਪਰਿਸਥਿਤੀਆਂ ਬਾਰੇ ਗਹਿਰਾ ਅਸੰਤੋਸ਼ ਪੈਦਾ ਹੋ ਗਿਆ ਹੈ।

ਇਸ ਸੰਦਰਭ ਵਿੱਚ, ਜਸਵਿੰਦਰ ਸਿੰਘ ਐਡਵੋਕੇਟ, ਜੋ ਕਿ ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਨਾਲ ਜੁੜੇ ਹਨ, ਨੇ ਸੂਚਨਾ ਜਾਰੀ ਕਰਦੇ ਹੋਏ ਕਿਹਾ ਕਿ ਵਿਰੋਧ ਅਤੇ ਗੁੱਸੇ ਨੂੰ ਪ੍ਰਗਟ ਕਰਨ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਨੀ ਅਤਿਅੰਤ ਜਰੂਰੀ ਹੈ।

ਉਹਨਾਂ ਨੇ ਪ੍ਰੈਸ ਸਹਿਯੋਗੀਆਂ ਨੂੰ ਬੇਨਤੀ ਕੀਤੀ ਹੈ ਕਿ 10 ਮਾਰਚ, ਸੋਮਵਾਰ ਨੂੰ ਠੀਕ 11 ਵਜੇ ਗਾਲਿਆਰਾ ਇਨਫੈਰਮੇਸਨ ਦਫਤਰ ਦੇ ਸਾਹਮਣੇ ਪਹੁੰਚ ਕੇ ਇਸ ਅਰਦਾਸ ‘ਚ ਸ਼ਾਮਿਲ ਹੋਣ। ਇਹ ਪੰਥਕ ਸਮਾਜ ਵਿੱਚ ਤਖ਼ਤ ਸਾਹਿਬ ਦੇ ਮਾਣ ਸਤਿਕਾਰ ਅਤੇ ਅਸਲੀਅਤ ਨੂੰ ਕਾਇਮ ਰੱਖਣ ਦੇ ਸੰਦੇਸ਼ ਨਾਲ ਜੁੜਿਆ ਹੋਇਆ ਹੈ, ਜਿੱਥੇ ਅਕਾਲ ਤਖ਼ਤ ਵਿੱਚ ਹੋ ਰਹੀਆਂ ਘਟਨਾਵਾਂ ਨੇ ਸਮੂਹ ਸਿੱਖ ਜਨਤਾ ਵਿੱਚ ਚਿੰਤਾ ਅਤੇ ਵਿਰੋਧ ਦੀ ਲਹਿਰ ਪੈਦਾ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *