ਟ੍ਰੇਨ ਰੋਕਣ ਲਈ ਟਰੈਕ ਉਤੇ ਖੜ੍ਹੇ ਸਨ ਪ੍ਰਦਰਸ਼ਨਕਾਰੀ, ਡਰਾਇਵਰ ਨੇ ਹੋਰ ਖਿੱਚ ਦੀ ਸਪੀਡ

ਨੈਸ਼ਨਲ ਟਾਈਮਜ਼ ਬਿਊਰੋ :- ਆਰਜੇਡੀ ਸਮਰਥਕਾਂ ਦਾ ਇੱਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਹੱਥਾਂ ਵਿੱਚ ਬੈਨਰ ਲੈ ਕੇ ਰੇਲਵੇ ਟਰੈਕ ‘ਤੇ ਖੜ੍ਹੇ ਹਨ ਅਤੇ ਟ੍ਰੇਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਡਰਾਇਵਰ ਰੇਲ ਨਹੀਂ ਰੋਕਦਾ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਰਤ ਬੰਦ ਦੌਰਾਨ ਆਰਜੇਡੀ ਸਮਰਥਕਾਂ ਨੇ ਟ੍ਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਟ੍ਰੇਨ ਨਹੀਂ ਰੁਕੀ ਅਤੇ ਤੇਜ਼ੀ ਨਾਲ ਉੱਥੋਂ ਲੰਘ ਗਈ, ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦੀ ਰਫ਼ਤਾਰ ਦੇਖ ਕੇ ਸਮਰਥਕ ਉੱਥੋਂ ਭੱਜਣ ਲੱਗੇ ਅਤੇ ਵਾਲ-ਵਾਲ ਬਚ ਗਏ

ਦੱਸ ਦੇਈਏ ਕਿ ਟ੍ਰੇਨ ਦੀ ਰਫ਼ਤਾਰ ਨੂੰ ਦੇਖ ਕੇ ਆਰਜੇਡੀ ਸਮਰਥਕ ਪਹਿਲੇ ਹੀ ਮੌਕੇ ‘ਤੇ ਉੱਥੋਂ ਭੱਜ ਗਏ। ਹਾਲਾਂਕਿ ਅਸੀਂ ਇਸ ਵੀਡਿਉ ਦੀ ਪੁਸ਼ਟੀ ਨਹੀਂ ਕਰਦੇ।

By Gurpreet Singh

Leave a Reply

Your email address will not be published. Required fields are marked *