ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ‘ਆਪ ਸਰਕਾਰ’ ਨੂੰ ਲਿਆ ਲੰਮੇ ਹੱਥੀਂ, ਕਿਹਾ- ਆਕਸੀਜਨ ਸਪਲਾਈ ਰੁਕਣ ਦੀ ਘਟਨਾ ਦੀ ਕਰਵਾਈ ਜਾਵੇ ਜਾਂਚ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਜਲੰਧਰ ਸਿਵਲ ਹਸਪਤਾਲ ਵਿਚ ਆਕਸੀਜਨ ਸਪਲਾਈ ਰੁਕਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਇਹ ਘਟਨਾ ਸਿਰਫ਼ ਤਕਨੀਕੀ ਗ਼ਲਤੀ ਨਹੀਂ, ਸਗੋਂ ਆਪ ਸਰਕਾਰ ਦੀ ਬੇਹੱਦ ਲਾਪਰਵਾਹੀ ਅਤੇ ਨਾਕਾਮੀ ਦੀ ਜਿਊਂਦੀ ਜਾਗਦੀ ਮਿਸਾਲ ਹੈ।

ਉਨ੍ਹਾਂ ਕਿਹਾ ਕਿ ਇਕ ਪਾਸੇ ਮਾਨ ਸਰਕਾਰ ਸਿਹਤ ਕ੍ਰਾਂਤੀ ਲਿਆਉਣ ਦਾ ਦਾਅਵਾ ਕਰ ਰਹੀ ਹੈ, ਦੂਜੇ ਪਾਸੇ ਜਲੰਧਰ ਦੇ ਹਸਪਤਾਲ ‘ਚ ਮਰੀਜ਼ ਆਕਸੀਜਨ ਦੀ ਸਪਲਾਈ ਬੰਦ ਹੋਣ ਕਰਕੇ ਤੜ੍ਹਫ ਤੜ੍ਹਫ ਕੇ ਮਰ ਗਏ। ਰਾਠੌਰ ਨੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *